
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਰਹਿੰਦ ਦੇ ਕਈ ਪਰਿਵਾਰ 'ਆਪ' ਛੱਡ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ : ਭੁੱਟਾ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਵਿਧਾਨ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਦੀ ਅਗਵਾਈ ਹੇਠ ਸਰਹਿੰਦ ਸ਼ਹਿਰ ਦੇ ਕਈ ਪਰਿਵਾਰ ਆਮ ਆਦਮੀ ਪਾਰਟੀ ਛੱਡ ਕੇ ਅਕਾਲੀ ਦਲ ’ਚ ਸ਼ਾਮਲ ਹੋ ਗਏ। ਇਸ ਮੌਕੇ ਨਰੇਸ਼ ਕੁਮਾਰ ਨੂੰ ਵਪਾਰ ਵਿੰਗ ਸਰਹਿੰਦ ਸ਼ਹਿਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਪਾਰਟੀ ’ਚ ਸ਼ਾਮਲ ਹੋਏ ਨਰੇਸ਼ ਕੁਮਾਰ, ਸੰਦੀਪ ਕੁਮਾਰ, ਰਿੰਕੂ, ਰੂਪ ਨਰੇਸ਼, ਮੋਹਨ ਲਾਲ, ਰਾਜਨ ਸੂਦ, ਰਾਜੀਵ ਕੁਮਾਰ, ਕਿਰਨ, ਬਲਵੰਤ, ਰਾਣੀ, ਸਪਨਾ ਰਾਣੀ, ਇਸਾਨ ਅਰੋੜਾ ਤੇ ਰਾਜ ਮਿਗਲਾਨੀ ਦਾ ਸਵਾਗਤ ਕਰਦਿਆਂ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ‘ਆਪ’ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉੱਤਰੀ ਅਤੇ ਉਸ ਦੇ ਝੂਠੇ ਵਾਅਦਿਆਂ ਕਾਰਨ ਲੋਕ ਹੁਣ ਅਕਾਲੀ ਦਲ ਨਾਲ ਜੁੜ ਰਹੇ ਹਨ। ਇਸ ਮੌਕੇ ਬਲਜੀਤ ਸਿੰਘ ਖਾਲਸਾ ਪ੍ਰਧਾਨ ਐਸਸੀ ਵਿੰਗ, ਸੁਖਵਿੰਦਰ ਸਿੰਘ, ਮੰਗਾਂ ਕੈਂਚੀਆਂ ਵਾਲਾ, ਅੰਮ੍ਰਿਤਪਾਲ ਸਿੰਘ, ਹਰਪ੍ਰੀਤ ਸਿੰਘ ਪ੍ਰਧਾਨ ਸਰਹਿੰਦ ਸ਼ਹਿਰ, ਹਰਮਨਪ੍ਰੀਤ ਸਿੰਘ ਜਨਰਲ ਸਕੱਤਰ, ਗੁਰਤੇਜ ਸਿੰਘ ਗਿੱਲ, ਗੁਰਪ੍ਰੀਤ ਸਿੰਘ, ਮਨਜੀਤ ਸਿੰਘ ਮਾਨ ਮੀਤ ਪ੍ਰਧਾਨ ਐਸਸੀ ਵਿੰਗ, ਹਰਪ੍ਰੀਤ ਸਿੰਘ ਤਲਾਣੀਆ, ਇਕਬਾਲ ਸਿੰਘ, ਤਜਿੰਦਰ ਸਿੰਘ ਸੋਢਾ ਅਤੇ ਵਿਸ਼ਵਜੀਤ ਸਿੰਘ ਵੀ ਮੌਜੂਦ ਸਨ।