ਮਹਾਰਾਜਾ ਅਗਰਸੈਨ ਭਵਨ ਵਿਖੇ ਕਰਵਾਇਆ ਜਗਰਾਤਾ
ਮਹਾਰਾਜਾ ਅਗਰਸੈਨ ਭਵਨ ਵਿਖੇ ਮਾਂ ਭਗਵਤੀ ਦਾ ਜਾਗਰਣ ਸ਼ਰਧਾ ਨਾਲ ਕਰਵਾਇਆ
Publish Date: Wed, 28 Jan 2026 05:07 PM (IST)
Updated Date: Wed, 28 Jan 2026 05:10 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਮਹਾਰਾਜਾ ਅਗਰਸੈਨ ਭਵਨ ਵਿਖੇ ਮਾਂ ਭਗਵਤੀ ਦਾ ਜਗਰਾਤਾ ਕਰਵਾਇਆ ਗਿਆ। ਗੁਪਤਾ ਪਰਿਵਾਰ ਦੇ ਕਮਲੇਸ਼ ਗੁਪਤਾ ਨੇ ਧਰਮਪਤਨੀ ਨੀਰੂ ਮਹਾਵਰ ਸਮੇਤ ਪਰਿਵਾਰ ਨਾਲ ਮਿਲ ਕੇ ਮਾਤਾ ਰਾਣੀ ਦੀ ਪਵਿੱਤਰ ਜਯੋਤੀ ਜਗਾ ਕੇ ਜਾਗਰਣ ਦਾ ਸ਼ੁਭਾਰੰਭ ਕੀਤਾ। ਪ੍ਰਸਿੱਧ ਭਜਨ ਗਾਇਕ ਵਿਸ਼ਵਾ ਮਿੱਤਰ ਐਂਡ ਪਾਰਟੀ ਨੇ ਸ਼੍ਰੀ ਗਣੇਸ਼ ਵੰਦਨਾ ਤੋਂ ਬਾਅਦ ਮਾਤਾ ਰਾਣੀ ਦੀਆਂ ਸੁੰਦਰ ਭੇਟਾਂ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਅੰਤ ਵਿਚ ਤਾਰਾ ਰਾਣੀ ਦੀ ਕਥਾ ਉਪਰੰਤ ਆਰਤੀ ਕੀਤੀ ਗਈ ਤੇ ਪ੍ਰਸ਼ਾਦ ਵੰਡਿਆ ਗਿਆ। ਸੰਗਤਾਂ ਲਈ ਵਿਸ਼ੇਸ਼ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਮੌਕੇ ਐਲਆਈਸੀ ਡਿਵੈਲਪਮੈਂਟ ਅਫਸਰ ਤੇ ਉਦਯੋਗਪਤੀ ਗੋਪਾਲ ਕ੍ਰਿਸ਼ਨ ਸ਼ਰਮਾ, ਸੀਮਾ ਸ਼ਰਮਾ, ਸਵਾਮੀ ਵਿਕਾਸ ਚੰਦਰ ਵਿਮਲ (ਗਾਇਤਰੀ ਆਸ਼ਰਮ), ਨੀਰੂ ਮਹਾਵਰ, ਕ੍ਰਿਸ਼ਨ ਗੁਪਤਾ, ਮੁਕੇਸ਼ ਚੱਠਾ, ਰਾਜੀਵ ਸ਼ਰਮਾ, ਰਾਜੀਵ ਸਿੰਗਲਾ, ਦੀਪਕ ਖੁੱਲਰ ਸਮੇਤ ਗੁਪਤਾ ਪਰਿਵਾਰ ਤੇ ਵੱਡੀ ਗਿਣਤੀ ਸ਼ਹਿਰ ਵਾਸੀ ਮੌਜੂਦ ਸਨ।