- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਮੇਨ ਦਾ ਪਹਿਲਾ ਮਿਲਣੀ ਸਮਾਗਮ ਕਰਵਾਇਆ

ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਮੇਨ ਦਾ ਪਹਿਲਾ ਮਿਲਣੀ ਸਮਾਗਮ ਜਿਮਖਾਨਾ ਕਲੱਬ ਵਿਖੇ ਕਰਵਾਇਆ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪ੍ਰੀਤ ਕਮਲ ਸਿੰਘ, ਦਵਿੰਦਰ ਗੁਪਤਾ ਤੇ ਪਾਸਟ ਡਿਸਟ੍ਰਿਕਟ ਗਵਰਨਰ ਲਾਇਨ ਗੋਪਾਲ ਕ੍ਰਿਸ਼ਨ ਸ਼ਰਮਾ ਸ਼ਾਮਲ ਹੋਏ। ਇਸ ਮੌਕੇ ਨਵੇਂ ਮੈਂਬਰਾਂ ਨੂੰ ਸਹੁੰ ਚੁਕਵਾ ਕੇ ਤੇ ਪਿੰਨ ਲਗਾ ਕੇ ਰਸਮੀ ਮੈਂਬਰਸ਼ਿਪ ਦਿੱਤੀ ਗਈ। ਪ੍ਰਧਾਨ ਮਨੋਜ ਹਸੀਜਾ ਨੇ ਸਵਾਗਤ ਕਰਦਿਆਂ ਕਿਹਾ ਕਿ ਕਲੱਬ ਵੱਲੋਂ ਸਿਹਤ ਸੇਵਾਵਾਂ, ਖ਼ੂਨਦਾਨ ਕੈਂਪ, ਬੂਟੇ ਲਗਾਉਣ, ਲੋੜਵੰਦ ਬੱਚਿਆਂ ਦੀ ਮਦਦ, ਸਮਾਜਿਕ ਬੁਰਾਈਆਂ ਖ਼ਿਲਾਫ਼ ਜਾਗਰੂਕਤਾ ਅਤੇ ਮੁਫ਼ਤ ਕਾਨੂੰਨੀ ਸਹਾਇਤਾ ਵਰਗੇ ਭਲਾਈ ਕਾਰਜ ਕੀਤੇ ਜਾਣਗੇ। ਪਾਸਟ ਡਿਸਟ੍ਰਿਕਟ ਗਵਰਨਰ ਲਾਇਨ ਕਮਲਪ੍ਰੀਤ ਸਿੰਘ, ਗੋਪਾਲ ਕ੍ਰਿਸ਼ਨ ਸ਼ਰਮਾ ਤੇ ਦਵਿੰਦਰ ਗੁਪਤਾ ਨੇ ਸਮੂਹ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਲੱਬ ਦਾ ਦਾਇਰਾ ਵਧਾਉਣ ਅਤੇ ਤਨਦੇਹੀ ਨਾਲ ਸਮਾਜ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਜਨਰਲ ਸਕੱਤਰ ਸੰਜੀਵ ਭਾਟੀਆ ਨੇ ਹੁਣ ਤੱਕ ਦੇ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੱਤੀ। ਸਮਾਗਮ ਦੌਰਾਨ ਗਾਇਕ ਤਾਹਿਰ ਅਲੀ ਖ਼ਾਨ ਮਲੇਰਕੋਟਲਾ ਦੀ ਟੀਮ ਨੇ ਸੂਫ਼ੀਆਨਾ ਗਾਇਕੀ ਨਾਲ ਮਾਹੌਲ ਸੰਗੀਤਮਈ ਬਣਾਇਆ। ਇਸ ਮੌਕੇ ਕੈਸ਼ੀਅਰ ਅੰਕੁਸ਼ ਗੋਇਲ, ਪੀਆਰਓ ਹਰਜਿੰਦਰ ਧੀਮਾਨ, ਸੰਯੁਕਤ ਸਕੱਤਰ ਐਮਜੇਐਫ ਲਾਇਨ ਯੋਗੇਸ਼ ਗੋਇਲ, ਸੰਯੁਕਤ ਕੈਸ਼ੀਅਰ ਪੁਨੀਤ ਮਹਾਵਰ, ਟੇਮਰ ਲਾਇਨ ਮੋਹਿਤ ਵਧਵਾ, ਹਰੀਸ਼ ਵਰਮਾ, ਅਨਿਲ ਐਰਨ, ਰਾਕੇਸ਼ ਜਿੰਦਲ, ਵਿਮਲ ਬਾਂਸਲ, ਵਿਵੇਕ ਸਿੰਗਲਾ, ਅਮਰਿੰਦਰ ਭੱਲਾ, ਸ਼ੇਰ ਸਿੰਘ, ਲਾਇਨ ਅਜੇ, ਰਾਜੂ ਗੁਪਤਾ, ਜਗਦੀਪ ਸਿੰਘ, ਅਮਿਤ ਗਰਗ, ਵਿਨੈ ਗਰਗ, ਅਰੁਣ ਬਾਂਸਲ, ਸ਼ੁਭ ਗੋਇਲ, ਤਿਲਕ ਰਾਜ, ਮਨੋਜ ਗੁਪਤਾ, ਦੀਪਕ ਮਿੱਤਲ ਅਤੇ ਵਿਸ਼ਾਲ ਹਾਜ਼ਰ ਸਨ।