ਡੀਬੀਯੂ ਵੱਲੋਂ ਕਾਨੂੰਨੀ ਜਾਗਰੂਕਤਾ ਕੈਂਪ ਲਗਾਇਆ ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਕਾਨੂੰਨੀ ਜਾਗਰੂਕਤਾ ਕੈਂਪ
Publish Date: Mon, 14 Sep 2026 04:50 PM (IST)
Updated Date: Mon, 14 Sep 2026 04:53 PM (IST)
ਫ਼ੋਟੋ ਫ਼ਾਈਲ : 2 ਦੇਸ਼ ਭਗਤ ਯੂਨੀਵਰਸਿਟੀ ਦੇ ਯੂਨੀਵਰਸਿਟੀ ਸਕੂਲ ਆਫ਼ ਲਾਅ ਦੇ ਵਿਦਿਆਰਥੀ ਪਿੰਡ ਵਾਸੀਆਂ ਨਾਲ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਦੇਸ਼ ਭਗਤ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਸਰਕਾਰੀ ਹਾਈ ਸਕੂਲ, ਬੁੱਗਾ ਕਲਾਂ ਵਿਖੇ ਕਾਨੂੰਨੀ ਸਹਾਇਤਾ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਡਾਇਰੈਕਟਰ ਡਾ. ਸ਼ੋਏਬ ਖ਼ਾਨ ਅਤੇ ਪ੍ਰਿੰਸੀਪਲ ਡਾ. ਜੈਵੀਰ ਸਿੰਘ ਦੀ ਅਗਵਾਈ ਹੇਠ ਕਰਵਾਏ ਇਸ ਕੈਂਪ ਨੂੰ ਸਰਪੰਚ ਅੰਮ੍ਰਿਤਪਾਲ ਸਿੰਘ ਤੇ ਹੈੱਡਮਾਸਟਰ ਅਮਨਦੀਪ ਸਿੰਘ ਦਾ ਸਹਿਯੋਗ ਮਿਲਿਆ। ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਤੇ ਵਾਈਸ ਚਾਂਸਲਰ ਪ੍ਰੋ. ਡਾ. ਹਰਸ਼ ਸਦਾਵਰਤੀ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਕੈਂਪ ਦੌਰਾਨ ਕੋਆਰਡੀਨੇਟਰ ਡਾ. ਆਰਤੀ, ਗਗਨਦੀਪ ਕੌਰ, ਮਨਪ੍ਰੀਤ ਕੌਰ ਹੇਅਰ ਅਤੇ ਸੁਸ਼ਾਂਤ ਬਾਲੀ ਨੇ ਵਿਦਿਆਰਥੀਆਂ ਤੇ ਲੋਕਾਂ ਨੂੰ ਕਾਨੂੰਨੀ ਹੱਕਾਂ, ਔਰਤਾਂ ਦੀ ਸੁਰੱਖਿਆ, ਘਰੇਲੂ ਹਿੰਸਾ ਅਤੇ ਭਾਰਤੀ ਨਿਆਂ ਸੰਹਿਤਾ (ਬੀਐਨਐਸ), 2023 ਦੇ ਨਿਯਮਾਂ ਬਾਰੇ ਜਾਗਰੂਕ ਕੀਤਾ। ਅਧਿਆਪਕਾਂ ਨੇ ਸ਼ਿਕਾਇਤ ਦਰਜ ਕਰਵਾਉਣ ਦੇ ਤਰੀਕਿਆਂ ਅਤੇ ਕਾਨੂੰਨੀ ਮਦਦ ਲੈਣ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ। ਸਮਾਗਮ ਦੀ ਸਮਾਪਤੀ ਸਵਾਲ-ਜਵਾਬ ਸੈਸ਼ਨ ਨਾਲ ਹੋਈ, ਜਿਸ ’ਚ ਹਾਜ਼ਰੀਨ ਨੇ ਕਾਨੂੰਨੀ ਮਾਮਲਿਆਂ ਬਾਰੇ ਅਗਵਾਈ ਪ੍ਰਾਪਤ ਕੀਤੀ। ਇਸ ਮੌਕੇ ਮੰਚ ਸੰਚਾਲਨ ਅੰਮ੍ਰਿਤਪਾਲ ਨੇ ਕੀਤਾ, ਜਦਕਿ ਭੂਮਿਕਾ, ਸਰਬਜੋਤ ਕੌਰ, ਬਬੀਆ ਖ਼ਾਤੂਨ, ਸਾਨੀਆ, ਰਿਤੇਸ਼, ਮੁਹੰਮਦ ਅਲੀ, ਗੁਰਵਿੰਦਰ ਸਿੰਘ, ਪ੍ਰਮੋਦ, ਜਸਨਰੂਪ ਸਿੰਘ, ਗੁਰਨੂਰ ਕੌਰ, ਸਾਰਾ ਅਤੇ ਓਬੈਦੁੱਲਾਹ ਖ਼ਾਨ ਸਮੇਤ ਹੋਰ ਵਿਦਿਆਰਥੀ ਮੌਜੂਦ ਸਨ।