ਦੇਸ਼ ਭਗਤ ਯੂਨੀਵਰਸਿਟੀ ਅਮਲੋਹ ਵੱਲੋਂ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਧੋਖੇ ਵਿੱਚ ਰੱਖ ਕੇ ਹੋਰਨਾਂ ਕਾਲਜਾਂ ਦੀਆਂ ਦਿੱਤੀਆਂ ਜਾ ਰਹੀਆਂ ਡਿਗਰੀਆਂ ਨੂੰ ਲੈ ਕੇ ਜਿਥੇ ਯੂਨੀਵਰਸਿਟੀ ਦੇ ਚਾਂਸਲਰ ਜੋਰਾ ਸਿੰਘ ਤੇ ਹੋਰਨਾਂ ਤੇ ਭਾਵੇਂ ਪਰਚਾ ਦਰਜ਼ ਹੋ ਚੁੱਕਾ ਹੈ

ਗਰਗ, ਮੰਡੀ ਗੋਬਿੰਦਗੜ੍ਹ : ਦੇਸ਼ ਭਗਤ ਯੂਨੀਵਰਸਿਟੀ ਅਮਲੋਹ ਵੱਲੋਂ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਧੋਖੇ ਵਿੱਚ ਰੱਖ ਕੇ ਹੋਰਨਾਂ ਕਾਲਜਾਂ ਦੀਆਂ ਦਿੱਤੀਆਂ ਜਾ ਰਹੀਆਂ ਡਿਗਰੀਆਂ ਨੂੰ ਲੈ ਕੇ ਜਿਥੇ ਯੂਨੀਵਰਸਿਟੀ ਦੇ ਚਾਂਸਲਰ ਜੋਰਾ ਸਿੰਘ ਤੇ ਹੋਰਨਾਂ ਤੇ ਭਾਵੇਂ ਪਰਚਾ ਦਰਜ਼ ਹੋ ਚੁੱਕਾ ਹੈ ਪਰ ਅਕਾਲੀ ਦਲ ਤੇ ਹੋਰ ਜੱਥੇਬੰਦੀਆਂ ਵੱਲੋਂ ਵਿਦਿਆਰਥੀਆਂ ਦੇ ਭਵਿੱਖ ਨੂੰ ਲੈ ਕੇ ਡਿਗਰੀਆਂ ਦੇਣ ਤੇ ਸਮੁੱਚੀ ਯੂਨੀਵਰਸਿਟੀ ਦੀ ਮੈਨੇਜਮੈਂਟ ਜਿਹਨਾਂ ਤੇ ਪਰਚਾ ਹੋਇਆ ਹੈ, ਉਨਾਂ੍ਹ ਦੀ ਤੁਰੰਤ ਗਿ੍ਫ਼ਤਾਰੀ ਕੀਤੀ ਜਾਵੇ। ਉਕਤ ਮੰਗ ਨੂੰ ਲੈ ਕੇ ਅੱਜ ਭਾਰੀ ਮੀਂਹ ਦੇ ਬਾਵਜੂਦ ਸੋ੍ਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰਰੀਤ ਸਿੰਘ ਰਾਜੂ ਖੰਨਾ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਿਝੰਜਰ, ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ, ਸੋ੍ਮਣੀ ਅਕਾਲੀ ਦੱਲ ਅਮਿ੍ਤਸਰ ਫਤਹਿ ਦੇ ਲਖਬੀਰ ਸਿੰਘ ਖਾਲਸਾ ਤੇ ਹੋਰਨਾਂ ਜੱਥੇਬੰਦੀਆਂ ਵੱਲੋਂ ਵਿਦਿਆਰਥੀਆਂ ਦੇ ਹੱਕ ਵਿੱਚ ਪੂਰਨ ਇਨਸਾਨ ਲੈਣ ਲਈ ਯੂਨੀਵਰਸਿਟੀ ਦੇ ਮੁੱਖ ਗੇਟ ਅੱਗੇ ਧਰਨਾ ਦਿੱਤਾ।
ਇਸ ਮੌਕੇ ਰਾਜੂ ਖੰਨਾ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਭਾਵੇਂ ਜਿਥੇ ਪ੍ਰਸ਼ਾਸਨ ਵੱਲੋਂ ਵਿਦਿਆਰਥਣਾਂ ਤੇ ਕੀਤੇ ਪਰਚੇ ਰੱਦ ਕਰ ਦਿੱਤੇ ਗਏ ਹਨ ਅਤੇ ਯੂਨੀਵਰਸਿਟੀ ਦੇ ਚਾਂਸਲਰ ਤੇ ਹੋਰਨਾਂ ਖਿਲਾਫ਼ ਪਰਚੇ ਦਰਜ ਕੀਤੇ ਗਏ ਹਨ। ਪਰ ਵਿਦਿਆਰਥੀਆਂ ਨੂੰ ਪੂਰਨ ਇਨਸਾਨ ਉਸ ਦਿਨ ਮਿਲੇਗਾ ਜਦੋਂ ਉਨਾਂ੍ਹ ਦੇ ਹੱਥਾਂ ਵਿੱਚ ਮੈਡੀਕਲ ਦੀਆਂ ਡਿਗਰੀਆਂ ਹੋਣਗੀਆਂ, ਜਿਸ ਲਈ ਉਨਾਂ੍ਹ ਵੱਲੋਂ ਸ਼ਾਂਤਮਈ ਢੰਗ ਨਾਲ ਇਹ ਧਰਨਾ ਦਿੱਤਾ ਜਾ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਦੀ ਤਿੰਨ ਤਿੰਨ ਸਾਲ ਦੀ ਮਿਹਨਤ ਨੂੰ ਬੂਰ ਪੈ ਸਕੇ। ਉਨਾਂ੍ਹ ਕਿਹਾ ਕਿ ਜਦੋਂ ਤੱਕ ਵਿਦਿਆਰਥੀਆਂ ਦਾ ਡਿਗਰੀਆਂ ਮਿਲਣ ਦਾ ਮਾਮਲਾ ਹੱਲ ਨਹੀਂ ਹੁੰਦਾ, ਉਦੋਂ ਤੱਕ ਅਕਾਲੀ ਦਲ ਤੇ ਸਮੁੱਚੀਆਂ ਜੱਥੇਬੰਦੀਆਂ ਵੱਲੋਂ ਯੂਨੀਵਰਸਿਟੀ ਦੀ ਮੋਰਚਾ ਬੰਦੀ ਜਾਰੀ ਰਹੇਗੀ। ਇਸ ਧਰਨੇ ਵਿੱਚ ਕਰਮਜੀਤ ਸਿੰਘ ਭਗੜਾਣਾ, ਪਰਮਜੀਤ ਸਿੰਘ ਖਨਿਆਣ, ਕੁਲਦੀਪ ਸਿੰਘ ਮੁੱਢੜੀਆ, ਯੂਥ ਆਗੂ ਕੰਵਲਜੀਤ ਸਿੰਘ ਗਿੱਲ, ਹਰਵਿੰਦਰ ਸਿੰਘ ਬਿੰਦਾ, ਅਮਰਜੀਤ ਸਿੰਘ ਲਾਡਪੁਰ, ਜਰਨੈਲ ਸਿੰਘ ਮਾਜਰੀ, ਗੁਰਦੀਪ ਸਿੰਘ ਮੰਡੋਫਲ,ਕੇਵਲ ਖਾਾਂ ਧਰਮਗੜ,ਸੌਕਤ ਅਲੀ ਬਰੌਂਗਾ, ਮਲਕੀਤ ਸਿੰਘ ਅੰਬੇਮਾਜਰਾ, ਡਾ.ਅਰਜੁਨ ਸਿੰਘ ਪ੍ਰਧਾਨ,ਸੁਰਜੀਤ ਸਿੰਘ ਬਰੌਂਗਾ,ਮਨਪ੍ਰਰੀਤ ਸਿੰਘ ਮਾਜਰੀ, ਹਰਬੰਸ ਸਿੰਘ ਬਡਾਲੀ, ਹਰਮਿੰਦਰ ਸਿੰਘ ਦਨਘੇੜੀ, ਬੰਟੀ ਸੌਂਟੀ, ਗੁਰਜੀਤ ਸਿੰਘ ਕੋਟਲਾ, ਗੁਰੀ ਨਲੀਨੀ, ਹਰਪ੍ਰਰੀਤ ਸਿੰਘ ਰਿਚੀ,ਅੰਗਰੇਜ਼ ਸਿੰਘ ਲਾਡਪੁਰ,ਗੁਰਪੰਥ ਸਿੰਘ ਤੂਫਾਨ, ਗੁਰਸੇਵਕ ਸਿੰਘ ਭਾਂਬਰੀ, ਸੁਖਦੇਵ ਸਿੰਘ ਬੈਣੀ, ਸੁਖਵਿੰਦਰ ਸਿੰਘ ਕਾਲਾ ਅਰੋੜਾ,ਪਾਲ ਸਿੰਘ ਖੁੰਮਣਾ ਆਦਿ ਨੌਜਵਾਨ ਮੌਜੂਦ ਸਨ।