
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੋਲੀਟੈਕਨਿਕ ਡਿਪਲੋਮਾ ਕੋਰਸਾਂ ’ਚ ਦਾਖ਼ਲੇ ਦੀ ਆਖ਼ਰੀ ਮਿਤੀ 14 ਸਤੰਬਰ ਤੱਕ ਵਧੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖਮਾਣੋਂ : ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਚੰਡੀਗੜ੍ਹ ਵੱਲੋਂ ਸੂਬੇ ਦੇ ਵੱਖ-ਵੱਖ ਪੋਲੀਟੈਕਨਿਕ ਕਾਲਜਾਂ ਦੇ 3 ਸਾਲਾ ਡਿਪਲੋਮਾ ਕੋਰਸਾਂ ’ਚ ਦਾਖ਼ਲੇ ਦੀ ਮਿਤੀ 14 ਸਤੰਬਰ ਤੱਕ ਵਧਾ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬਹੁ-ਤਕਨੀਕੀ ਕਾਲਜ ਰਾਣਵਾਂ ਦੀ ਪ੍ਰਿੰਸੀਪਲ ਪ੍ਰਵੀਨ ਕੌਰ ਨੇ ਦੱਸਿਆ ਕਿ ਬਹੁਤ ਸਾਰੇ ਵਿਦਿਆਰਥੀ ਆਈਟੀਆਈ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਸਨ, ਜਿਸ ਕਾਰਨ ਦਾਖ਼ਲਾ ਲੈਣ ਤੋਂ ਵਾਂਝੇ ਰਹਿ ਗਏ ਸਨ। ਹੁਣ ਮਿਤੀ ਵਧਣ ਨਾਲ ਵਿਦਿਆਰਥੀਆਂ ਦਾ 1 ਸਾਲ ਖ਼ਰਾਬ ਹੋਣ ਤੋਂ ਬਚ ਜਾਵੇਗਾ। ਉਨ੍ਹਾਂ ਦੱਸਿਆ ਕਿ 10ਵੀਂ ਜਾਂ 12ਵੀਂ ਪਾਸ ਵਿਦਿਆਰਥੀ ਕਾਲਜ ਤੋਂ ਇਲੈਕਟ੍ਰੋਨਿਕਸ, ਕੰਪਿਊਟਰ ਸਾਇੰਸ ਅਤੇ ਮਕੈਨੀਕਲ ਵਰਗੇ 3 ਸਾਲਾ ਡਿਪਲੋਮਾ ਕੋਰਸਾਂ ’ਚ ਦਾਖ਼ਲਾ ਲੈ ਸਕਦੇ ਹਨ। ਪ੍ਰਿੰਸੀਪਲ ਨੇ ਕਿਹਾ ਕਿ ਸਕਿੱਲ ਇੰਡੀਆ ਮਿਸ਼ਨ ਤਹਿਤ ਕਿੱਤਾਮੁਖੀ ਸਿੱਖਿਆ ਨੂੰ ਹੱਲਾਸ਼ੇਰੀ ਮਿਲਣ ਅਤੇ ਕੈਨੇਡਾ ਵਰਗੇ ਦੇਸ਼ਾਂ ਦੇ ਰੁਝਾਨ ’ਤੇ ਠੱਲ੍ਹ ਪੈਣ ਕਾਰਨ ਨੌਜਵਾਨ ਮੁੜ ਤਕਨੀਕੀ ਸਿੱਖਿਆ ਵੱਲ ਪਰਤ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਿੱਤਾਮੁਖੀ ਕੋਰਸਾਂ ਦੀ ਵਿਦੇਸ਼ਾਂ ’ਚ ਵੀ ਭਾਰੀ ਮੰਗ ਹੈ, ਜਿਸ ਕਾਰਨ ਬਾਹਰ ਜਾਣ ਦੇ ਚਾਹਵਾਨ ਵਿਦਿਆਰਥੀ ਵੀ ਹੁਣ ਤਕਨੀਕੀ ਮੁਹਾਰਤ ਹਾਸਲ ਕਰਨ ਨੂੰ ਪਹਿਲ ਦੇ ਰਹੇ ਹਨ।