- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੀ ਚੋਣ ’ਚ ਕੁਲਬਰਿੰਦਰ ਸਿੰਘ ਵਿੱਤ ਸਕੱਤਰ ਚੁਣੇ ਗਏ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੀਆਂ ਜਥੇਬੰਦਕ ਚੋਣਾਂ ਸਰਬਸੰਮਤੀ ਨਾਲ ਸੰਪੰਨ ਹੋਈਆਂ, ਜਿਸ ਵਿੱਚ ਫਤਹਿਗੜ੍ਹ ਸਾਹਿਬ ਦੇ ਕੁਲਬਰਿੰਦਰ ਸਿੰਘ ਨੂੰ ਵਿੱਤ ਸਕੱਤਰ ਚੁਣਿਆ ਗਿਆ। ਇਸ ਸੂਬਾ ਪੱਧਰੀ ਚੋਣ ’ਚ ਗੁਰਮੀਤ ਸਿੰਘ ਮਹਿਤਾ (ਸ੍ਰੀ ਮੁਕਤਸਰ ਸਾਹਿਬ) ਨੂੰ ਅਗਲੇ ਦੋ ਸਾਲਾਂ ਲਈ ਸਰਬਸੰਮਤੀ ਨਾਲ ਸੂਬਾ ਪ੍ਰਧਾਨ ਅਤੇ ਸੰਦੀਪ ਸਿੰਘ ਸਰਾਂ (ਲੁਧਿਆਣਾ) ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਜਥੇਬੰਦੀ ਦੇ ਹੋਰ ਚੁਣੇ ਗਏ ਅਹੁਦੇਦਾਰਾਂ ’ਚ ਹਰਦੀਪ ਸਿੰਘ (ਮੋਗਾ) ਨੂੰ ਜਨਰਲ ਸਕੱਤਰ, ਗੁਰਜਿੰਦਰ ਸਿੰਘ ਜਨਾਲ (ਸੰਗਰੂਰ) ਨੂੰ ਸਕੱਤਰ, ਬਲਜਿੰਦਰ ਸਿੰਘ (ਤਰਨਤਾਰਨ) ਨੂੰ ਜੁਆਇੰਟ ਸਕੱਤਰ, ਰਜਿੰਦਰ ਕੁਮਾਰ (ਜਲੰਧਰ) ਨੂੰ ਸੂਬਾ ਪ੍ਰੈੱਸ ਸਕੱਤਰ, ਕਰਨ ਮਨਚੰਦਾ (ਫਾਜ਼ਿਲਕਾ) ਨੂੰ ਆਡਿਟ ਸਕੱਤਰ ਅਤੇ ਰੁਪਿੰਦਰ ਸ਼ਰਮਾ (ਬਠਿੰਡਾ) ਨੂੰ ਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਮਿਤ ਗਰੋਵਰ (ਫਰੀਦਕੋਟ), ਅਮਰੀਕ ਸਿੰਘ (ਹੁਸ਼ਿਆਰਪੁਰ), ਜਗਸੀਰ ਜੱਗੀ (ਮਾਨਸਾ) ਅਤੇ ਦਮਨਦੀਪ ਸਿੰਘ (ਰੋਪੜ) ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਸੂਬਾ ਜਥੇਬੰਦਕ ਸਕੱਤਰਾਂ ਵਜੋਂ ਪ੍ਰਵੀਨ ਕੁਮਾਰ (ਗੁਰਦਾਸਪੁਰ), ਕੁਲਵਿੰਦਰ ਸਿੰਘ (ਮਲੇਰਕੋਟਲਾ), ਹਰਪ੍ਰੀਤ ਸਿੰਘ (ਫਿਰੋਜ਼ਪੁਰ), ਗੁਰਪ੍ਰੀਤ ਸਿੰਘ (ਨਾਭਾ) ਅਤੇ ਗੁਰਿੰਦਰਪਾਲ ਸਿੰਘ (ਨਵਾਂਸ਼ਹਿਰ) ਦੀ ਨਿਯੁਕਤੀ ਕੀਤੀ ਗਈ, ਜਦਕਿ ਧਰਮਿੰਦਰ ਸਿੰਘ (ਅੰਮ੍ਰਿਤਸਰ) ਅਤੇ ਗਗਨਦੀਪ ਸਿੰਘ (ਬਰਨਾਲਾ) ਨੂੰ ਜ਼ੋਨਲ ਪ੍ਰੈੱਸ ਸਕੱਤਰ ਚੁਣਿਆ ਗਿਆ।