- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਿਮਟ ਯੂਨੀਵਰਸਿਟੀ ’ਚ ‘ਕਿਚਨ ਚੈਂਪੀਅਨ ਸੀਜ਼ਨ 14’ ਕਰਵਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਰਿਮਟ ਯੂਨੀਵਰਸਿਟੀ ਦੇ ਸਕੂਲ ਆਫ਼ ਹਾਸਪਿਟੈਲਿਟੀ ਮੈਨੇਜਮੈਂਟ ਵਿਖੇ ‘ਰਿਚ ਐਂਡ ਨਿਊਟ੍ਰੀਸ਼ਨ ਖਾਨਾ ਖਜ਼ਾਨਾ’ ਅਤੇ ‘ਹੰਬਲ ਟੂ ਬੀ ਚੰਡੀਗੜ੍ਹੀਅਨਜ਼’ ਦੇ ਸਹਿਯੋਗ ਨਾਲ ‘ਕਿਚਨ ਚੈਂਪੀਅਨ ਸੀਜ਼ਨ 14’ ਕਰਵਾਇਆ ਗਿਆ। ਸਮਾਗਮ ਪੋਸ਼ਣ ਮਾਹਰ ਤੇ ਭੋਜਨ ਲੇਖਕ ਸਰਿਤਾ ਖੁਰਾਣਾ ਦੀ ਅਗਵਾਈ ਹੇਠ ਸੰਪੰਨ ਹੋਇਆ, ਜਿਸ ਦਾ ਮੁੱਖ ਮਕਸਦ ਲੋਕਾਂ ਨੂੰ ਪੌਸ਼ਟਿਕ ਖ਼ੁਰਾਕ ਪ੍ਰਤੀ ਜਾਗਰੂਕ ਕਰਨਾ ਸੀ। ਮੁਕਾਬਲੇ ਦੌਰਾਨ ਸਕੂਲ ਆਫ਼ ਹਾਸਪਿਟੈਲਿਟੀ ਮੈਨੇਜਮੈਂਟ ਦੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲੈਂਦਿਆਂ ਰਵਾਇਤੀ ਸੁਆਦ, ਨਵੀਨਤਾ ਅਤੇ ਆਧੁਨਿਕ ਪੇਸ਼ਕਾਰੀ ਵਾਲੇ ਵੱਖ-ਵੱਖ ਪੌਸ਼ਟਿਕ ਪਕਵਾਨ ਤਿਆਰ ਕੀਤੇ। ਸਮਾਗਮ ’ਚ ਸਰਿਤਾ ਖੁਰਾਣਾ, ਯੂਨੀਵਰਸਿਟੀ ਦੇ ਡੀਨ (ਵਿਦਿਆਰਥੀ ਭਲਾਈ) ਅਤੇ ਪ੍ਰੋ-ਵਾਈਸ ਚਾਂਸਲਰ ਡਾ. ਐਸਸੀ ਸ਼ਰਮਾ ਨੇ ਜੱਜਾਂ ਦੀ ਭੂਮਿਕਾ ਨਿਭਾਈ। ਜੱਜਾਂ ਨੇ ਵਿਦਿਆਰਥੀਆਂ ਦੇ ਹੁਨਰ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸੰਤੁਲਿਤ ਖ਼ੁਰਾਕ ਅਤੇ ਸਿਹਤਮੰਦ ਢੰਗ ਨਾਲ ਖਾਣਾ ਪਕਾਉਣ ਦੇ ਨੁਕਤੇ ਸਾਂਝੇ ਕੀਤੇ। ਸਰਿਤਾ ਖੁਰਾਣਾ ਨੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਪੌਸ਼ਟਿਕ ਖਾਣ-ਪੀਣ ਦੀਆਂ ਆਦਤਾਂ ਅਪਣਾਉਣ ’ਤੇ ਜ਼ੋਰ ਦਿੱਤਾ। ਅਖ਼ੀਰ ’ਚ ਪ੍ਰਬੰਧਕਾਂ ਅਤੇ ਫੈਕਲਟੀ ਮੈਂਬਰਾਂ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਜੱਜਾਂ ਅਤੇ ਪ੍ਰਬੰਧਕੀ ਟੀਮ ਦਾ ਧੰਨਵਾਦ ਕੀਤਾ।