ਨਰਾਤਿਆਂ ਮੌਕੇ ਸਕੂਲ ’ਚ ਕੀਤਾ ਕੰਜਕ ਪੂਜਨ
ਨਵਰਾਤਰੀ ਮੌਕੇ ਸਕੂਲ ਵਿਚ ਕੰਜਕ ਪੂਜਨ
Publish Date: Thu, 26 Mar 2026 05:55 PM (IST)
Updated Date: Thu, 26 Mar 2026 05:59 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਰਾਣਾ ਮੁਨਸ਼ੀਰਾਮ ਸਰਵਹਿਤਕਾਰੀ ਵਿਦਿਆ ਮੰਦਰ ਸਕੂਲ ਨੇ ਨਰਾਤਿਆਂ ਮੌਕੇ ਕੰਜਕ ਪੂਜਨ ਬੜੀ ਸ਼ਰਧਾ ਨਾਲ ਕੀਤਾ। ਸਮਾਗਮ ਵਿਚ ਛੋਟੀਆਂ ਕੁੜੀਆਂ ਨੂੰ ਦੇਵੀ ਦੁਰਗਾ ਦਾ ਰੂਪ ਮੰਨ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਪੂਜਾ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਪ੍ਰਿੰਸੀਪਲ ਮਹੇਸ਼ ਚੰਦ ਸ਼ਰਮਾ, ਵਾਈਸ ਪ੍ਰਿੰਸੀਪਲ ਪ੍ਰੀਤੀ ਸ਼ੁਕਲਾ ਅਤੇ ਸਮੂਹ ਸਟਾਫ ਦੀ ਮੌਜੂਦਗੀ ਵਿਚ ਦੇਵੀ ਦੁਰਗਾ ਦੀ ਮੂਰਤੀ ਅੱਗੇ ਦੀਵਾ ਜਗਾਉਣ ਨਾਲ ਹੋਈ। ਇਸ ਤੋਂ ਬਾਅਦ ਛੋਟੀਆਂ ਕੁੜੀਆਂ ਨੂੰ ਕੰਜਕ ਵਜੋਂ ਪੂਜਿਆ ਗਿਆ। ਉਨ੍ਹਾਂ ਦੇ ਪੈਰ ਧੋਏ ਗਏ ਅਤੇ ਮੱਥੇ ਤੇ ਤਿਲਕ ਲਗਾਇਆ ਗਿਆ। ਇਸ ਮੌਕੇ ਉਨ੍ਹਾਂ ਨੂੰ ਹਲਵਾ ਚਨੇ ਸਮੇਤ ਵੱਖ-ਵੱਖ ਮਿਠਾਈਆਂ ਅਤੇ ਭੇਟਾਂ ਵੰਡੀਆਂ ਗਈਆਂ ਤੇ ਦਕਸ਼ਿਣਾ ਵੀ ਦਿੱਤੀ ਗਈ। ਆਪਣੇ ਸੰਬੋਧਨ ਵਿਚ ਪ੍ਰਿੰਸੀਪਲ ਮਹੇਸ਼ ਚੰਦ ਸ਼ਰਮਾ ਨੇ ਕਿਹਾ ਕਿ ਕੰਜਕ ਪੂਜਨ ਇਹ ਸੰਦੇਸ਼ ਦਿੰਦਾ ਹੈ ਕਿ ਸਾਨੂੰ ਹਮੇਸ਼ਾ ਕੁੜੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸਮਾਜ ਵਿਚ ਬਰਾਬਰੀ ਦੇ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ। ਇਸ ਮੌਕੇ ਹਰਮਨਪ੍ਰੀਤ ਕੌਰ, ਨੀਨਾ ਰਾਣੀ, ਸੋਨੀਆ ਸ਼ਰਮਾ, ਸੁਖਵਿੰਦਰ ਕੌਰ, ਕੋਮਲ ਸ਼ਰਮਾ, ਪ੍ਰੀਤੀ ਧੀਮਾਨ, ਗੁਰਪ੍ਰੀਤ ਕੌਰ, ਅਮਿਤਾ ਰਾਣੀ, ਨੇਹਾ ਸੂਦ, ਜੋਤੀ, ਚਾਹਤ, ਜਸਵਿੰਦਰ ਕੌਰ, ਰੀਤੂ ਸੂਦ, ਜ਼ੀਨਤ, ਮਨਪ੍ਰੀਤ ਕੌਰ, ਅਨੀਕਾ ਰਾਣੀ ਅਤੇ ਜਗਜੀਤ ਸਿੰਘ ਆਦਿ ਮੌਜੂਦ ਸਨ।