- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਰਚ ਦੇ ਸਮਾਗਮ ’ਚ ਕਾਕਾ ਰਣਦੀਪ ਸਿੰਘ ਨੇ ਕੀਤੀ ਸ਼ਿਰਕਤ

ਗਰਗ, ਪੰਜਾਬੀ ਜਾਗਰਣ, ਅਮਲੋਹ : ਸੰਤ ਪੌਲ ਹੀਲਿੰਗ ਚਰਚ ਤੇ ਪਾਸਟਰ ਮਨਿਸਟਰੀ ਨਾਭਾ ਰੋਡ ਭੱਦਲਥੂਹਾ ਦੇ ਮੁਖੀ ਸੰਤ ਗੁਰਮੀਤ ਸਿੰਘ ਇਮਾਨੁਅਲ ਦੀ ਅਗਵਾਈ ਹੇਠ 19ਵਾਂ ਸਾਲਾਨਾ ਸਮਾਗਮ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ’ਚ ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਸਮਾਜ ਵਿੱਚ ਵਡਮੁੱਲੀਆਂ ਸੇਵਾਵਾਂ ਨਿਭਾਉਣ ਵਾਲੇ ਅਧਿਆਪਕਾਂ ਅਤੇ ਸਮਾਜ ਸੇਵੀ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਦੌਰਾਨ ਸਿੱਖਿਆ ਤੇ ਸਮਾਜ ਸੇਵਾ ਦੇ ਖੇਤਰ ’ਚ ਯੋਗਦਾਨ ਪਾਉਣ ਬਦਲੇ ਲੈਕਚਰਾਰ ਮੱਘਰ ਸਿੰਘ ਸਲਾਣਾ, ਮਾਸਟਰ ਦਰਸ਼ਨ ਸਿੰਘ ਸਲਾਨੀ, ਲੈਕਚਰਾਰ ਬਲਵੀਰ ਸਿੰਘ ਮੁੱਲਾਂਪੁਰੀ, ਲੈਕਚਰਾਰ ਰਾਜਿੰਦਰ ਸਿੰਘ, ਲੈਕਚਰਾਰ ਕਰਨੈਲ ਸਿੰਘ, ਲੈਕਚਰਾਰ ਗੁਰਪ੍ਰੀਤ ਸਿੰਘ, ਲੈਕਚਰਾਰ ਅਵਤਾਰ ਭਾਂਬਰੀ, ਦਿਲਬਾਗ ਸਿੰਘ, ਲੈਕਚਰਾਰ ਬੰਤ ਸਿੰਘ, ਲੈਕਚਰਾਰ ਅਮਰਜੀਤ ਸਿੰਘ ਗਰੇਵਾਲ, ਗੁਰਮੀਤ ਕੌਰ ਮਾਜਰੀ ਅਰਾਈਆਂ, ਮਾਸਟਰ ਗੁਰਪ੍ਰੀਤ ਸਿੰਘ ਰਾਜਗੜ੍ਹ ਛੰਨਾ ਅਤੇ ਮਾਸਟਰ ਸੰਜੀਵ ਕੁਮਾਰ ਭੱਟੋ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ, ਗੁਰਪ੍ਰੀਤ ਸਿੰਘ ਗਰੇਵਾਲ, ਪਰਮਜੀਤ ਭੱਦਲਥੂਹਾ, ਐਡਵੋਕੇਟ ਪਰਮਜੀਤ ਭੱਦਲਥੂਹਾ, ਜਵਾਹਰ, ਡਾ. ਹਰਵਿੰਦਰ ਰਾਜਗੜ੍ਹ, ਕੌਂਸਲਰ ਕੁਲਵਿੰਦਰ ਸਿੰਘ, ਪੰਮੀ ਜਿੰਦਲ, ਸਰਪੰਚ ਧਰਮਿੰਦਰ ਸਿੰਘ ਭੱਦਲਥੂਹਾ, ਪਾਸਟਰ ਜੌਰਜ ਮਸੀਹ, ਪਾਸਟਰ ਰੋਬਨ, ਪਾਸਟਰ ਜੌਹਨਸਨ, ਪਾਸਟਰ ਸੁਧੀਰ, ਪਾਸਟਰ ਸਿਧਾਰਥ, ਪਾਸਟਰ ਪ੍ਰੇਮ ਜੋਹਨ ਖੰਨਾ, ਪਾਸਟਰ ਅਮਨ ਗਿੱਲ, ਪਾਸਟਰ ਸੰਦੀਪ ਖੇੜਾ, ਪਾਸਟਰ ਸਨੀ, ਪਾਸਟਰ ਲਖਪਤ ਰਾਏ, ਪਾਸਟਰ ਸਤਪਾਲ ਲੁਧਿਆਣਾ, ਪਾਸਟਰ ਕੁਲਤਾਰ, ਪਾਸਟਰ ਨੀਰਜ ਮੱਟੂ, ਪਾਸਟਰ ਕਾਲਾ ਮਾਣਕੀ, ਅਵਤਾਰ ਬੜੌਂਗਾ, ਪਰਵੀਨ ਬੜੌਂਗਾ, ਸੁਖਦੇਵ ਸਿੰਘ, ਰਾਜਵਿੰਦਰ ਕੌਰ ਭੱਦਲਥੂਹਾ, ਗੁਰਮੀਤ ਸੰਧੀ, ਸੁੱਖਾ ਖੁੰਮਣਾ, ਦਲਜੋਤ ਔਜਲਾ ਅਤੇ ਪੀਏ ਮਨਪ੍ਰੀਤ ਸਿੰਘ ਮਿੰਟਾ ਮੌਜੂਦ ਸਨ।