- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੀਸਸ ਸੇਵੀਅਰ ਨੇ ਜੂਨੀਅਰ ਤੇ ਅਸ਼ੋਕਾ ਗਰਲਜ਼ ਨੇ ਸੀਨੀਅਰ ਵਰਗ ਦਾ ਮੁਕਾਬਲਾ ਜਿੱਤਿਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਵੱਲੋਂ ਸਥਾਨਕ ਅਸ਼ੋਕਾ ਗਰਲਜ਼ ਸਕੂਲ ਵਿਖੇ ‘ਭਾਰਤ ਕੋ ਜਾਨੋ’ ਕੁਇਜ਼ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿਚ ਸਮਾਜ ਸੇਵੀ ਬਿਕਰਮਜੀਤ ਸਿੰਘ ਸਿੱਧੂ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਤੇ ਪ੍ਰਾਂਤ ਪ੍ਰਧਾਨ ਬਲਵਿੰਦਰ ਬਿੱਟੂ ਵੱਲੋਂ ਭਾਰਤ ਮਾਤਾ ਦੀ ਤਸਵੀਰ ਅੱਗੇ ਜੋਤ ਜਗਾ ਕੇ ਅਤੇ ਫੁੱਲ ਭੇਟ ਕਰਕੇ ਕੀਤੀ ਗਈ। ਸਰਹਿੰਦ ਬ੍ਰਾਂਚ ਦੇ ਪ੍ਰਧਾਨ ਮਨੀਸ਼ ਵਰਮਾ ਅਤੇ ਸਕੱਤਰ ਅਰਵਿੰਦ ਵਰਮਾ ਨੇ ਆਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰੀਸ਼ਦ ਦੇ ਬੁਲਾਰੇ ਪੂਰਨ ਸਹਿਗਲ ਨੇ ਦੱਸਿਆ ਕਿ ਮੁਕਾਬਲੇ ਵਿਚ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੀਆਂ 16 ਜੂਨੀਅਰ ਅਤੇ 16 ਸੀਨੀਅਰ ਟੀਮਾਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਦੌਰਾਨ ਇਤਿਹਾਸ, ਭੂਗੋਲ, ਰਾਜਨੀਤੀ, ਧਰਮ, ਸੱਭਿਆਚਾਰ ਅਤੇ ਕਰੰਟ ਅਫੇਅਰਜ਼ ਵਿਸ਼ਿਆਂ ’ਤੇ ਭਾਰਤ ਨਾਲ ਸਬੰਧਤ ਸੁਆਲ ਪੁੱਛੇ ਗਏ। ਮੁਕਾਬਲੇ ਵਿੱਚ ਜੀਸਸ ਸੇਵੀਅਰ ਸਕੂਲ ਨੇ ਜੂਨੀਅਰ ਵਰਗ ਵਿਚ ਅਤੇ ਅਸ਼ੋਕਾ ਗਰਲਜ਼ ਸਕੂਲ ਨੇ ਸੀਨੀਅਰ ਵਰਗ ਵਿਚ ਪਹਿਲਾ ਸਥਾਨ ਹਾਸਲ ਕੀਤਾ। ਇਹ ਜੇਤੂ ਟੀਮਾਂ 22 ਨਵੰਬਰ ਨੂੰ ਮੰਡੀ ਗੋਬਿੰਦਗੜ੍ਹ ਵਿਖੇ ਹੋਣ ਵਾਲੇ ਪ੍ਰਾਂਤ ਪੱਧਰੀ ਮੁਕਾਬਲੇ ਵਿੱਚ ਹਿੱਸਾ ਲੈਣਗੀਆਂ। ਸਮਾਗਮ ਦੇ ਅਖ਼ੀਰ ਵਿੱਚ ਜੇਤੂਆਂ ਨੂੰ ਇਨਾਮਾਂ ਦੀ ਵੰਡ ਵੀ ਕੀਤੀ ਗਈ। ਇਸ ਮੌਕੇ ਰਮੇਸ਼ ਮਲਹੋਤਰਾ, ਰਾਜੇਸ਼ ਧੀਮਾਨ, ਅਨੁਜ ਜਿੰਦਲ, ਸੁਸ਼ੀਲ ਬੰਸਲ, ਅਸ਼ਵਨੀ ਬੀਥਰ, ਨਰਿੰਦਰ ਤਕਿਆਰ, ਹਰਸ਼ਿਤ ਸਿੰਗਲਾ, ਅੰਕਿਤ ਬੰਸਲ, ਗੁਰਦੀਪ ਧੀਮਾਨ, ਕਰਨੈਲ ਸਿੰਘ, ਮਨੋਜ ਬਿੰਬਰਾ, ਦਿਨੇਸ਼ ਕੁਮਾਰ, ਚਿੰਟੂ ਚੋਪੜਾ, ਅਮਿਤ ਕੁਮਾਰ, ਅਨਿਲ ਸੂਦ, ਗੁਰਿੰਦਰ ਪੁਰੀ, ਸੁਮੰਤ ਗੁਪਤਾ, ਹਰਸ਼, ਪਰਮ ਵਰਮਾ, ਰੁਚੀ ਜਿੰਦਲ, ਰੋਹਿਤ ਸ਼ਰਮਾ, ਸੰਜੈ ਵਰਮਾ, ਰਾਜੇਸ਼ ਗਰਗ, ਸੁਮਿਤ ਮੋਦੀ ਅਤੇ ਪੂਰਨ ਸਹਿਗਲ ਮੌਜੂਦ ਸਨ।