- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
205 ਕਿਲੋਮੀਟਰ ਦੀ ਮੈਰਾਥਨ ਪੂਰੀ ਕਰਨ ਵਾਲੇ ਦੌੜਾਕ ਜਸਕਰਨ ਸਿੰਘ ਜੱਸ ਦਾ ਰਾਜੂ ਖੰਨਾ ਵੱਲੋਂ ਸਨਮਾਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਮੈਰਾਥਨ ਦੌੜਾਂ ’ਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਨੌਜਵਾਨ ਦੌੜਾਕ ਜਸਕਰਨ ਸਿੰਘ ਜੱਸ ਭੰਦੋਹਲ ਦਾ ਪਿੰਡ ਤੰਦਾਬੱਧਾ ਖੁਰਦ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਸਨਮਾਨ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਕੀਤਾ ਗਿਆ। ਸਮਾਗਮ ਦਾ ਪ੍ਰਬੰਧ ਚਮਕੌਰ ਸਿੰਘ ਤੰਦਾਬੱਧਾ ਅਤੇ ਰਜਿੰਦਰ ਸਿੰਘ ਰਾਜੀ ਨੇ ਸਾਂਝੇ ਤੌਰ ’ਤੇ ਕੀਤਾ ਸੀ। ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਜਸਕਰਨ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿੰਡ ਤੋਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਤੱਕ 205 ਕਿਲੋਮੀਟਰ ਦੀ ਦੌੜ 48 ਘੰਟਿਆਂ ’ਚ ਪੂਰੀ ਕਰਨਾ ਵੱਡੀ ਉਪਲੱਬਧੀ ਹੈ, ਜਿਸ ਤੋਂ ਹੋਰਨਾਂ ਨੌਜਵਾਨਾਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ। ਉਨ੍ਹਾਂ ਐਲਾਨ ਕੀਤਾ ਕਿ ਗੁਰ ਅਸ਼ੀਸ਼ ਚੈਰੀਟੇਬਲ ਟਰੱਸਟ ਵੱਲੋਂ ਪੇਂਡੂ ਨੌਜਵਾਨਾਂ ਨੂੰ ਖੇਡਾਂ ਦਾ ਸਾਮਾਨ ਤੇ ਕਿੱਟਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਪ੍ਰਬੰਧਕਾਂ ਵੱਲੋਂ ਗੁਰਪ੍ਰੀਤ ਸਿੰਘ ਰਾਜੂ ਖੰਨਾ, ਗੁਰਕੀਰਤ ਸਿੰਘ ਪਨਾਗ, ਭਗਵੰਤ ਸਿੰਘ ਗੱਗੀ ਸਰਪੰਚ ਅਤੇ ਸਹਿਜ ਸਿੰਘ ਧਾਲੀਵਾਲ ਦਾ ਵੀ ਸਨਮਾਨ ਕੀਤਾ ਗਿਆ। ਇਸ ਸਮਾਗਮ ’ਚ ਧਰਮਿੰਦਰ ਸਿੰਘ, ਕਰਨੈਲ ਸਿੰਘ, ਭਾਗ ਸਿੰਘ, ਕੇਸਰ ਸਿੰਘ, ਸੋਹਣ ਲਾਲ, ਨੀਤਾ ਸਿੰਘ, ਰਾਜਿੰਦਰ ਕੌਰ, ਹਰਜੀਤ ਕੌਰ, ਅਮਨਦੀਪ ਕੌਰ, ਜੋਬਨਪ੍ਰੀਤ ਕੌਰ, ਭਿੰਦਰ ਸਿੰਘ, ਬਿੰਦਰ ਸਿੰਘ, ਦਲਬੀਰ ਸਿੰਘ, ਅਜੀਤਬੀਰ ਸਿੰਘ ਸਮੇਤ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।