- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀ ਨੈਨਾ ਦੇਵੀ ਧਾਮ ’ਤੇ ਮਾਤਾ ਦਾ ਜਾਗਰਣ 19 ਨੂੰ

ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਸ਼੍ਰੀ ਗੌਰੀ ਸ਼ੰਕਰ ਮਹਿਲਾ ਸੰਕੀਰਤਨ ਮੰਡਲ ਦਸ਼ਮੇਸ਼ ਕਲੋਨੀ ਦੀ ਮੀਟਿੰਗ ਤਾਰਾ ਰਾਣੀ ਦੀ ਅਗਵਾਈ ਹੇਠ ਹੋਈ, ਜਿਸ ’ਚ ਆਉਣ ਵਾਲੇ ਨਰਾਤਿਆਂ ਦੌਰਾਨ 19 ਅਗਸਤ ਨੂੰ ਮਾਤਾ ਦਾ ਵਿਸ਼ਾਲ ਜਾਗਰਣ ਕਰਵਾਉਣ ਦਾ ਫ਼ੈਸਲਾ ਲਿਆ ਗਿਆ। ਪ੍ਰਧਾਨ ਤਾਰਾ ਰਾਣੀ ਨੇ ਦੱਸਿਆ ਕਿ ਇਹ ਜਾਗਰਣ ਸ਼੍ਰੀ ਮਾਤਾ ਨੈਨਾ ਦੇਵੀ ਧਾਮ ’ਤੇ ਕੌਲਾਂ ਵਾਲਾ ਟੋਭਾ ਨੇੜੇ ਬਰਨਾਲੇ ਵਾਲਿਆਂ ਦੀ ਧਰਮਸ਼ਾਲਾ ’ਚ ਕਰਵਾਇਆ ਜਾਵੇਗਾ। ਉਨ੍ਹਾਂ ਸੰਗਤ ਨੂੰ ਇਸ ’ਚ ਵੱਧ-ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ’ਤੇ ਸੱਤਿਆ ਰਾਣੀ, ਰੀਟਾ ਰਾਣੀ, ਕਮਲਜੀਤ ਕੌਰ ਭਾਂਬਰੀ, ਨੀਲਮ ਭੱਲਾ, ਨੀਰੂ ਅਤੇ ਰਤਨਾ ਮੌਜੂਦ ਸਨ।