
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਖੋਜ ਸਮੱਗਰੀ ਦਾ ਸਕੂਲ ਪੱਧਰ ਤੱਕ ਪਹੁੰਚਣਾ ਬਹੁਤ ਅਹਿਮ : ਡਾ. ਆਨੰਦ ਗੁਪਤਾ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ (ਡਾਇਟ) ਫਤਹਿਗੜ੍ਹ ਸਾਹਿਬ ਵੱਲੋਂ ਦੋ ਰੋਜ਼ਾ ਖੋਜ ਪ੍ਰਸਾਰ ਸੈਮੀਨਾਰ ਕਰਵਾਇਆ ਗਿਆ। ਇਸ ਤਹਿਤ ਪਿਛਲੇ ਸੈਸ਼ਨ ਦੌਰਾਨ ਕਰਵਾਈਆਂ ਗਈਆਂ ਕਿਰਿਆਤਮਕ ਖੋਜਾਂ ਦੇ ਸਿੱਟਿਆਂ ਨੂੰ ਸਕੂਲ ਪੱਧਰ ਤੱਕ ਪਹੁੰਚਾਉਣ ਲਈ 17 ਮੈਂਬਰੀ ਰਿਸੋਰਸ ਗਰੁੱਪ ਤਿਆਰ ਕੀਤਾ ਗਿਆ। ਸੈਮੀਨਾਰ ਦੇ ਪਹਿਲੇ ਦਿਨ ਜ਼ਿਲ੍ਹੇ ਦੇ ਸੈਂਟਰ ਹੈੱਡ ਟੀਚਰਾਂ ਨਾਲ ਪ੍ਰਾਇਮਰੀ ਪੱਧਰ ’ਤੇ ਆਉਣ ਵਾਲੀਆਂ ਸਮੱਸਿਆਵਾਂ ਸਬੰਧੀ ਖੋਜਾਂ ਸਾਂਝੀਆਂ ਕੀਤੀਆਂ ਗਈਆਂ। ਦੂਜੇ ਦਿਨ ਪ੍ਰਿੰਸੀਪਲਾਂ ਨੇ ਸ਼ਮੂਲੀਅਤ ਕੀਤੀ, ਜਿਨ੍ਹਾਂ ਨਾਲ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਪੱਧਰ ਦੀਆਂ ਸਮੱਸਿਆਵਾਂ ’ਤੇ ਚਰਚਾ ਕੀਤੀ ਗਈ ਤੇ ਅਗਲੇ ਸਾਲ ਦੀ ਖੋਜ ਲਈ ਸੁਝਾਅ ਲਏ ਗਏ। ਸੰਸਥਾ ਮੁਖੀ ਡਾ. ਆਨੰਦ ਗੁਪਤਾ ਨੇ ਕਿਹਾ ਕਿ ਖੋਜਾਂ ਨੂੰ ਸਕੂਲ ਪੱਧਰ ਤੱਕ ਲੈ ਕੇ ਜਾਣ ਦਾ ਮਕਸਦ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਿਹਾਰਕ ਲਾਭ ਪਹੁੰਚਾਉਣਾ ਹੈ। ਖੋਜ ਕੋਆਰਡੀਨੇਟਰ ਡਾ. ਕੁਲਦੀਪ ਸਿੰਘ ਅਤੇ ਸਹਾਇਕ ਕੋਆਰਡੀਨੇਟਰ ਨਰਿੰਦਰ ਕੌਰ ਨੇ ਦੱਸਿਆ ਕਿ ਦੋਵਾਂ ਦਿਨਾਂ ਦੌਰਾਨ ਡਾ. ਸੋਨੀਆ ਸੋਹਲ, ਦੇਵੀ ਲਾਲ, ਆਸ਼ੂਤੋਸ਼, ਸੁਜਾਦ ਅਲੀ, ਤਨਵੀਰ ਸਿੰਘ, ਰਾਜਵਿੰਦਰ ਕੌਰ, ਵੰਦਨਾ ਚੋਪੜਾ, ਹਰਪ੍ਰੀਤ ਕੌਰ, ਡਾ. ਗੌਰਵੀ ਸ਼ਰਮਾ ਸਮੇਤ ਹੋਰ ਵੱਖ-ਵੱਖ ਬੁਲਾਰਿਆਂ ਨੇ ਆਪਣੀਆਂ ਖੋਜਾਂ ਦੀ ਪਾਵਰ-ਪੁਆਇੰਟ ਪੇਸ਼ਕਾਰੀ ਦਿੱਤੀ। ਮੰਚ ਸੰਚਾਲਨ ਤਨਵੀਰ ਸਿੰਘ ਨੇ ਕੀਤਾ।