- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੋਲੈਂਡ ਵਿਖੇ ਹੋਏ ਟੇਬਲ ਸੌਕਰ ਵਿਸ਼ਵ ਮੁਕਾਬਲੇ ’ਚ ਭਾਰਤੀ ਖਿਡਾਰੀਆਂ ਨੇ ਮਾਰੀਆਂ ਮੱਲਾਂ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਪੋਲੈਂਡ ਦੇ ਚੈਸਨ ਸ਼ਹਿਰ ਵਿਖੇ ਹੋਏ ਟੇਬਲ ਸੌਕਰ ਵਿਸ਼ਵ ਮੁਕਾਬਲੇ ’ਚ ਟੇਬਲ ਸੌਕਰ ਐਸੋਸੀਏਸ਼ਨ ਆਫ਼ ਇੰਡੀਆ ਦੇ 6 ਖਿਡਾਰੀਆਂ ਨੇ ਭਾਰਤ ਦੀ ਨੁਮਾਇੰਦਗੀ ਕੀਤੀ। ਇਸ ਟੀਮ ’ਚ ਪ੍ਰਧਾਨ ਅਸ਼ੋਕ ਕੁਮਾਰ, ਕੋਚ ਤੇ ਕਪਤਾਨ ਨਰਿੰਦਰ ਸਿੰਘ ਸਮੇਤ ਖਿਡਾਰੀ ਹੈਰੀ ਸਿੰਘ, ਅਨਵੀਰ ਸਿੰਘ, ਅਸ਼ਮੀਤ ਸਿੰਘ ਤੇ ਗੁਰਨੂਰ ਕੌਰ ਸ਼ਾਮਲ ਸਨ। ਇਸ ਅੰਤਰਰਾਸ਼ਟਰੀ ਮੁਕਾਬਲੇ ’ਚ ਦੁਨੀਆ ਭਰ ਦੇ 13 ਦੇਸ਼ਾਂ ਤੋਂ 350 ਖਿਡਾਰੀਆਂ ਨੇ ਭਾਗ ਲਿਆ। ਮੁਕਾਬਲਿਆਂ ਦੌਰਾਨ ਅੰਡਰ 19 ਡਬਲਜ਼ ’ਚ ਅਸ਼ਮੀਤ ਸਿੰਘ ਨੇ ਆਸਟਰੀਆ ਦੇ ਜੋਰਜ ਲੁਇਸ ਨਾਲ ਮਿਲ ਕੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 13 ਡਬਲਜ਼ ’ਚ 11 ਸਾਲਾ ਗੁਰਨੂਰ ਕੌਰ ਨੇ ਇੰਗਲੈਂਡ ਦੀ ਆਨਿਆ ਦਰਾਗ ਨਾਲ ਮਿਲ ਕੇ ਦੂਜਾ ਸਥਾਨ ਅਤੇ ਅੰਡਰ 13 ਸਿੰਗਲਜ਼ ’ਚ ਤੀਜਾ ਸਥਾਨ ਹਾਸਲ ਕਰਕੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਕੁਮਾਰ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਨਵੰਬਰ ’ਚ ਅੰਤਰਰਾਸ਼ਟਰੀ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਦਾ ਸੱਦਾ ਦਿੱਤਾ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਗੁਰਨੂਰ ਕੌਰ ਅਕਤੂਬਰ ’ਚ ਜਰਮਨੀ ਵਿਖੇ ਹੋਣ ਵਾਲੇ ਲਿਓਨ ਹਾਰਟ ਟੇਬਲ ਸੌਕਰ ਵਿਸ਼ਵ ਮੁਕਾਬਲੇ ’ਚ ਭਾਰਤ ਦੀ ਨੁਮਾਇੰਦਗੀ ਕਰੇਗੀ।