ਭਾਰਤ ਵਿਕਾਸ ਪ੍ਰੀਸ਼ਦ ਮੰਡੀ ਗੋਬਿੰਦਗੜ੍ਹ ਦੀ ਹੋਈ ਕਾਰਜਕਾਰੀ ਮੀਟਿੰਗ ਭਾਰਤ ਵਿਕਾਸ ਪ੍ਰੀਸ਼ਦ ਮੰਡੀ ਗੋਬਿੰਦਗੜ੍ਹ ਦੀ ਕਾਰਜਕਾਰੀ ਮੀਟਿੰਗ ਹੋਈ
Publish Date: Sun, 15 Nov 2026 05:17 PM (IST)
Updated Date: Sun, 15 Nov 2026 05:18 PM (IST)
ਫ਼ੋਟੋ ਫ਼ਾਈਲ : 4 ਭਾਰਤ ਵਿਕਾਸ ਪ੍ਰੀਸ਼ਦ ਮੰਡੀ ਗੋਬਿੰਦਗੜ੍ਹ ਦੀ ਮੀਟਿੰਗ ’ਚ ਹਾਜ਼ਰ ਅਹੁਦੇਦਾਰ ਤੇ ਮੈਂਬਰ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਭਾਰਤ ਵਿਕਾਸ ਪ੍ਰੀਸ਼ਦ ਮੰਡੀ ਗੋਬਿੰਦਗੜ੍ਹ ਸ਼ਾਖਾ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਸਥਾਨਕ ਗੋਬਿੰਦਗੜ੍ਹ ਕਲੱਬ ਵਿਖੇ ਪ੍ਰਧਾਨ ਸੁਰੇਸ਼ ਪੁਰੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਵੰਦੇ ਮਾਤਰਮ ਗੀਤ ਨਾਲ ਹੋਈ, ਜਿਸ ਉਪਰੰਤ ਸੁਰੇਸ਼ ਪੁਰੀ ਨੇ ਸਾਰੇ ਮੈਂਬਰਾਂ ਦਾ ਸਵਾਗਤ ਕੀਤਾ। ਸਕੱਤਰ ਰਾਕੇਸ਼ ਜਿੰਦਲ ਨੇ ਅਕਤੂਬਰ ਮਹੀਨੇ ’ਚ ਕੀਤੇ ਪ੍ਰਾਜੈਕਟਾਂ ਦੀ ਰਿਪੋਰਟ ਪੇਸ਼ ਕੀਤੀ ਅਤੇ ਐਂਬੂਲੈਂਸ ਇੰਚਾਰਜ ਧਰਮਪਾਲ ਗੁਪਤਾ ਨੇ ਐਂਬੂਲੈਂਸ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਜਨਰਲ ਸਕੱਤਰ ਰਾਕੇਸ਼ ਜਿੰਦਲ ਨੇ ਨਵੰਬਰ ’ਚ ਸ਼ੁਰੂ ਹੋਣ ਵਾਲੇ ਨਵੇਂ ਪ੍ਰਾਜੈਕਟਾਂ, ਜਿਨ੍ਹਾਂ ’ਚ ਗਊ ਸੇਵਾ, ਬੂਟ-ਜੁਰਾਬਾਂ ਤੇ ਸਵੈਟਰ ਵੰਡ, ‘ਭਾਰਤ ਨੂੰ ਜਾਣੋ’ ਅਤੇ ਰਿਫਲੈਕਟਰ ਕੈਂਪ ਸ਼ਾਮਲ ਹਨ, ਬਾਰੇ ਚਰਚਾ ਕੀਤੀ। ਉਨ੍ਹਾਂ ਨੂੰ ਆਉਣ ਵਾਲੇ ਸਾਰੇ ਪ੍ਰਾਜੈਕਟਾਂ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਅੰਤ ’ਚ ਉਪ ਪ੍ਰਧਾਨ ਐਡਵੋਕੇਟ ਅਨਿਲ ਗੋਇਲ ਨੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਖ਼ਜ਼ਾਨਚੀ ਮੁਨੀਸ਼ ਗੁਪਤਾ, ਪ੍ਰੈੱਸ ਸਕੱਤਰ ਸੰਜੇ ਗਰਗ, ਸਤੀਸ਼ ਉੱਪਲ, ਵਿਮਲ ਕਾਕਡੀਆ, ਵਰਿੰਦਰ ਸਿੰਘ, ਧਰਮ ਚੰਦ ਗੁਪਤਾ, ਦਲੀਪ ਗੁਪਤਾ, ਅਰੁਣ ਗਰਗ, ਮਨੋਜ ਗਰਗ, ਅੰਮ੍ਰਿਤ ਜਿੰਦਲ, ਵਿਵੇਕ ਸਿੰਗਲਾ, ਐਡਵੋਕੇਟ ਅਨਿਲ ਜਿੰਦਲ, ਕ੍ਰਿਸ਼ਨ ਬਾਂਸਲ, ਅਸ਼ਵਨੀ ਗੋਇਲ ਅਤੇ ਹੋਰ ਮੈਂਬਰ ਮੌਜੂਦ ਸਨ।