- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਰੂਰੀ ਐਡ ਪਾਰਟੀ : ਸ਼ੈਲਰ ਐਸੋਸੀਏਸ਼ਨ ਚਨਾਰਥਲ ਵੱਲੋਂ ਮਿਲਿੰਗ ਨੀਤੀ ਦੀਆਂ ਸ਼ਰਤਾਂ ਖ਼ਿਲਾਫ਼ ਮਤੇ ਪਾਸ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ਼ੈਲਰ ਐਸੋਸੀਏਸ਼ਨ ਚਨਾਰਥਲ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਇੱਕ ਅਹਿਮ ਮੀਟਿੰਗ ਹੋਈ, ਜਿਸ ’ਚ ਸ਼ੈੱਲਰ ਮਾਲਕਾਂ ਨੂੰ ਦਰਪੇਸ਼ ਸਮੱਸਿਆਵਾਂ ’ਤੇ ਵਿਚਾਰ-ਵਟਾਂਦਰਾ ਕਰਨ ਉਪਰੰਤ ਸਰਬਸੰਮਤੀ ਨਾਲ ਕਈ ਅਹਿਮ ਮਤੇ ਪਾਸ ਕੀਤੇ ਗਏ। ਮੀਟਿੰਗ ਦੌਰਾਨ ਫ਼ੈਸਲਾ ਲਿਆ ਗਿਆ ਕਿ ਸ਼ੈੱਲਰਾਂ ’ਤੇ 10 ਫ਼ੀਸਦੀ ਫ਼ੋਰਟੀਫ਼ਾਈਡ ਮਸ਼ੀਨ ਨਾ ਲਗਾਈ ਜਾਵੇ ਤੇ ਸਪੇਸ ਦੀ ਘਾਟ ਕਾਰਨ ਸਾਲ 2025-26 ਦੀ ਮਿਲਿੰਗ ਦੀਆਂ ਸ਼ਰਤਾਂ ’ਤੇ ਮੁੜ ਗ਼ੌਰ ਕੀਤਾ ਜਾਵੇ। ਇਸ ਤੋਂ ਇਲਾਵਾ ਮਿਲਿੰਗ ਪਾਲਿਸੀ ’ਚ ਐਫ਼ਆਈਆਰ ਤੇ ਜੁਰਮਾਨੇ ਦੇ ਪੱਖਾਂ ਨੂੰ ਤੁਰੰਤ ਹਟਾਉਣ ਅਤੇ ਹਾਈਬ੍ਰਿਡ ਝੋਨੇ ਦੀਆਂ ਸਪੈਸੀਫ਼ਿਕੇਸ਼ਨਜ਼ ਸਮੇਤ ਟ੍ਰਾਇਲ ਕਰਵਾਉਣ ਦੀ ਮੰਗ ਕੀਤੀ ਗਈ। ਸ਼ੈੱਲਰ ਮਾਲਕਾਂ ਨੇ ਸਪੱਸ਼ਟ ਕੀਤਾ ਕਿ ਜਨਰਲ ਹਾਊਸ ਦੀ ਪੰਜਾਬ ਪੱਧਰੀ ਮੀਟਿੰਗ ਦੌਰਾਨ ਸੂਬਾ ਐਸੋਸੀਏਸ਼ਨ ਜੋ ਵੀ ਅੰਤਿਮ ਫ਼ੈਸਲਾ ਲਵੇਗੀ, ਉਸੇ ਅਨੁਸਾਰ ਹੀ ਇਕਰਾਰਨਾਮਾ ਕੀਤਾ ਜਾਵੇਗਾ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ, ਸ਼ਰਨਜੀਤ ਸਿੰਘ ਰਜਵਾੜਾ, ਗੁਰਵਿੰਦਰ ਸਿੰਘ ਗੁਰੀ, ਬਲਜਿੰਦਰ ਸਿੰਘ ਦਿੱਤਾਪੁਰ, ਹਰਪਾਲ ਸਿੰਘ ਚਨਾਰਥਲ, ਮੋਹਨ ਲਾਲ, ਦਵਿੰਦਰ ਸਿੰਘ ਚਨਾਰਥਲ, ਹਰਦੀਪ ਸਿੰਘ ਬੈਂਸ, ਵਿਜੈਵੀਰ ਸਿੰਘ, ਸਿਦਕਪਾਲ ਸਾਹਨੀ ਅਤੇ ਗੁਰਦਰਸ਼ਨ ਸਿੰਘ ਸਮੇਤ ਹੋਰ ਸ਼ੈੱਲਰ ਮਾਲਕ ਮੌਜੂਦ ਸਨ।