- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਬਾ ਬਾਲਕ ਨਾਥ ਤੇ ਦੁਰਗਾ ਮਾਤਾ ਮੰਦਿਰ ’ਚ ਮੂਰਤੀ ਸਥਾਪਨਾ ਦਿਵਸ 20 ਨੂੰ

ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਸ਼੍ਰੀ ਸਿੱਧ ਬਾਬਾ ਬਾਲਕ ਨਾਥ ਤੇ ਦੁਰਗਾ ਮਾਤਾ ਮੰਦਿਰ, ਸੰਗਤਪੁਰਾ ਚੌਕ ਵਿਖੇ 10ਵੇਂ ਸਾਲਾਨਾ ਮੂਰਤੀ ਸਥਾਪਨਾ ਦਿਵਸ, 22ਵੇਂ ਸਾਲਾਨਾ ਜਾਗਰਣ ਅਤੇ ਭੰਡਾਰੇ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਮੰਦਿਰ ਦੇ ਪ੍ਰਧਾਨ ਮਨੋਜ ਜਸਵਾਲ ਨੇ ਦੱਸਿਆ ਕਿ 20 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਮੂਰਤੀ ਸਥਾਪਨਾ ਦਿਵਸ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 21 ਅਕਤੂਬਰ ਨੂੰ ਭਗਤ ਸੰਜੀਵ ਕੁਮਾਰ ਜੀ ਮਹਾਰਾਜ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਬਾਬਾ ਜੀ ਦਾ ਅਤੁੱਟ ਲੰਗਰ ਵਰਤਾਇਆ ਜਾਵੇਗਾ। ਸਮਾਗਮ ਦੀਆਂ ਤਿਆਰੀਆਂ ਤਹਿਤ ਪ੍ਰਬੰਧਕਾਂ ਵੱਲੋਂ ਭਗਤ ਸੰਜੀਵ ਕੁਮਾਰ ਜੀ ਮਹਾਰਾਜ ਨੂੰ ਵਿਸ਼ੇਸ਼ ਤੌਰ ’ਤੇ ਸੱਦਾ ਪੱਤਰ ਭੇਂਟ ਕੀਤਾ ਗਿਆ। ਇਸ ਮੌਕੇ ਮਨਦੀਪ ਸ਼ਰਮਾ ਮਾਧਵ, ਗੁਰੂਦੱਤ ਮਹਿਰਾ, ਦਵਿੰਦਰ ਸ਼ਾਹੀ ਮੌਂਟੀ, ਰਾਜੀਵ ਸੁਲੋਧੀਆ, ਰੋਹਿਤ ਗਰਗ, ਪੰਕਜ ਖੁਰਾਣਾ, ਅਮਿਤ ਅਰੋੜਾ, ਗੁਰਿੰਦਰ ਸਿੰਘ ਸਰਹਿੰਦ, ਪੁਰਸ਼ੋਤਮ ਗੁਪਤਾ, ਅਸ਼ਵਨੀ ਦੁਰਗਾ, ਰਾਜਕੁਮਾਰ ਦੁਰਗਾ, ਸ਼ੰਕਾ ਜੈਸਵਾਲ, ਸੰਜੇ ਸੁਲੋਧੀਆ, ਯੁਵਰਾਜ ਭੀਮ, ਮਨੋਜ ਬਾਂਸਲ, ਮੁਕੇਸ਼ ਬਾਂਸਲ, ਕੁਲਦੀਪ ਮਰਜਾਰਾ ਲੱਕੀ, ਗੁਰਮੀਤ ਗੀਤਾ ਅਮਲੋਹ, ਅਸ਼ੋਕ ਅਮਲੋਹ, ਦੀਪਕ ਪ੍ਰਤਾਪ, ਕ੍ਰਿਸ਼ਨਾ, ਰਮਾ, ਪ੍ਰੇਮ, ਬੇਅੰਤ, ਗੁਰਪ੍ਰੀਤ ਗੁਰੀ, ਨੀਰਜ ਸੇਨ, ਅਨੁਰਾਗ, ਰਜਤ ਅਤੇ ਸੁਮੀਤ ਕੁਮਾਰ ਵੀ ਮੌਜੂਦ ਸਨ।