ਸ਼੍ਰੀ ਰਾਮ ਨੌਮੀ ਮੌਕੇ ਖਮਾਣੋਂ ’ਚ ਸ਼ੋਭਾ ਯਾਤਰਾ ਕੱਢੀ
ਰਾਮ ਨੌਮੀ ਮੌਕੇ ਖਮਾਣੋਂ ਵਿਚ ਵਿਸ਼ਾਲ ਧਾਰਮਿਕ ਸ਼ੋਭਾ ਯਾਤਰਾ
Publish Date: Fri, 27 Mar 2026 05:05 PM (IST)
Updated Date: Fri, 27 Mar 2026 05:08 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੰਘੋਲ : ਭਾਜਪਾ ਆਗੂ ਅਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਤੇ ਭਾਜਪਾ ਆਗੂ ਕੁਲਦੀਪ ਸਿੰਘ ਸਿੱਧੂਪੁਰ ਨੇ ਖਮਾਣੋਂ ਵਿਚ ਰਾਮ ਨੌਮੀ ਦੇ ਤਿਉਹਾਰ ਮੌਕੇ ਕੱਢੀ ਗਈ ਵਿਸ਼ਾਲ ਧਾਰਮਿਕ ਸ਼ੋਭਾ ਯਾਤਰਾ ਵਿਚ ਸ਼ਮੂਲੀਅਤ ਕੀਤੀ ਤੇ ਰਾਮ ਨੌਮੀ ਦੀਆਂ ਮੁਬਾਰਕਾਂ ਦਿੱਤੀਆਂ। ਇਸ ਸ਼ੋਭਾ ਯਾਤਰਾ ਵਿਚ ਆਮ ਲੋਕਾਂ ਤੇ ਮਹਿਲਾਵਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਯਾਤਰਾ ਦੌਰਾਨ ਥਾਂ-ਥਾਂ ਲੰਗਰ ਲਗਾਏ ਗਏ ਤੇ ਠੰਢੇ ਮਿੱਠੇ ਜਲ ਤੇ ਚਾਹ ਦਾ ਪ੍ਰਬੰਧ ਵੀ ਕੀਤਾ ਗਿਆ। ਡਾ. ਹਰਬੰਸ ਲਾਲ ਤੇ ਕੁਲਦੀਪ ਸਿੰਘ ਸਿੱਧੂਪੁਰ ਨੇ ਯਾਤਰਾ ਦੀ ਅਗਵਾਈ ਕੀਤੀ। ਡਾ. ਹਰਬੰਸ ਲਾਲ ਤੇ ਕੁਲਦੀਪ ਸਿੰਘ ਸਿੱਧੂਪੁਰ ਨੇ ਕਿਹਾ ਕਿ ਰਾਮ ਨੌਮੀ ਸਿਰਫ ਇੱਕ ਧਾਰਮਿਕ ਤਿਉਹਾਰ ਨਹੀਂ ਸਗੋਂ ਭਾਰਤੀ ਸਭਿਆਚਾਰ ਤੇ ਜੀਵਨ ਦਰਸ਼ਨ ਦਾ ਇੱਕ ਮਹੱਤਵਪੂਰਨ ਦਿਨ ਹੈ। ਇਸ ਮੌਕੇ ਅਜੇ ਗੁਪਤਾ, ਕੁਲਦੀਪ ਮਦਾਨ, ਸਾਬਕਾ ਮੰਡਲ ਪ੍ਰਧਾਨ ਵਿਵੇਕ ਜੈਨ, ਭਾਜਪਾ ਆਗੂ ਦੀਪਕ ਰਾਜੂ, ਸੰਦੀਪ ਕੁਮਾਰ ਠਾਕੁਰ, ਮਨੋਜ ਸੁਕਲਾ, ਰਾਮੇਸ਼ ਗਾਬਾ- ਪ੍ਰਧਾਨ ਸ਼ੀਤਲਾ ਮਾਤਾ ਮੰਦਿਰ ਕਮੇਟੀ, ਦਰਸ਼ਨ ਕੁਮਾਰ ਸੋਨੀ, ਨਰੇਸ਼ ਗੁਪਤਾ, ਗੁਰਦੀਪ ਸਿੰਘ ਪ੍ਰਧਾਨ ਨਗਰ ਪੰਚਾਇਤ ਖਮਾਣੋਂ, ਰਣਧੀਰ ਸਿੰਘ ਬਿੱਲੂ, ਡਾ. ਸੁਨੀਲ ਗੁਪਤਾ, ਗੰਗਾ ਰਾਮ, ਨਰੇਸ਼ ਕੁਮਾਰ ਕੋਂਘਾ ਤੇ ਹੋਰ ਭਾਜਪਾ ਆਗੂਆਂ ਤੇ ਸਥਾਨਕ ਆਗੂਆਂ ਨੇ ਵੀ ਯਾਤਰਾ ਵਿਚ ਹਿੱਸਾ ਲਿਆ।