- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਲਈ ਹਵਨ ਕਰਵਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਰਾਣਾ ਮੁਨਸ਼ੀ ਰਾਮ ਸਰਵਹਿਤਕਾਰੀ ਵਿਦਿਆ ਮੰਦਰ, ਸਰਹਿੰਦ ਵਿਖੇ ਨਵੇਂ ਅਕਾਦਮਿਕ ਸਾਲ ਦੀ ਸ਼ੁਰੂਆਤ ਲਈ ਇਕ ਹਵਨ ਕਰਵਾਇਆ ਗਿਆ। ਸਕੂਲ ਮੈਨੇਜਰ ਹਿਤੇਂਦਰ ਸੂਰੀ ਤੇ ਉਨ੍ਹਾਂ ਦੀ ਪਤਨੀ ਦੀਪਿਕਾ ਸੂਰੀ (ਮੁੱਖ ਮਹਿਮਾਨ), ਮਹੇਸ਼ ਚੰਦ ਸ਼ਰਮਾ (ਪ੍ਰਿੰਸੀਪਲ), ਪ੍ਰੀਤੀ ਸ਼ੁਕਲਾ (ਉਪ ਪ੍ਰਿੰਸੀਪਲ), ਰੀਟਾ ਸ਼ਰਮਾ (ਸਾਬਕਾ ਅਧਿਆਪਕ) ਅਤੇ ਸਾਰੇ ਅਧਿਆਪਕਾਂ ਨੇ ਵਿਸ਼ੇਸ਼ ਯੋਗਦਾਨ ਪਾਇਆ। ਮੈਨੇਜਰ, ਪ੍ਰਿੰਸੀਪਲ, ਅਧਿਆਪਕਾਂ, ਮਾਪਿਆਂ ਅਤੇ ਮੌਜੂਦ ਵਿਦਿਆਰਥੀਆਂ ਨੇ ਭੇਟ ਚੜ੍ਹਾਈ। ਪ੍ਰਾਰਥਨਾ ਤੋਂ ਬਾਅਦ ਸਾਰਿਆਂ ਨੇ ਦੇਵੀ ਸਰਸਵਤੀ ਅੱਗੇ ਅਰਦਾਸ ਕੀਤੀ। ਮਹਿਮਾਨਾਂ ਅਤੇ ਮੌਜੂਦ ਮਾਪਿਆਂ ਨੂੰ ਪ੍ਰਸ਼ਾਦ ਵੰਡਿਆ ਗਿਆ। ਅੰਤ ਵਿੱਚ ਪ੍ਰਿੰਸੀਪਲ ਮਹੇਸ਼ ਚੰਦ ਸ਼ਰਮਾ ਨੇ ਦੇਵੀ ਸਰਸਵਤੀ ਦੇ ਚਰਨਾਂ ਵਿਚ ਪ੍ਰਾਰਥਨਾ ਕੀਤੀ ਕਿ ਇਹ ਨਵਾਂ ਸਾਲ ਸਾਰਿਆਂ ਦੇ ਜੀਵਨ ਵਿਚ ਖੁਸ਼ੀ, ਖੁਸ਼ਹਾਲੀ ਅਤੇ ਤੰਦਰੁਸਤੀ ਲਿਆਵੇ। ਇਸ ਮੌਕੇ ਸਕੂਲ ਦੇ ਸਮੂਹ ਅਧਿਆਪਕਾਂ ਹਰਮਨਪ੍ਰੀਤ ਕੌਰ, ਜ਼ੀਨਤ, ਰੀਤੂ ਸੋਨੀਆ ਸ਼ਰਮਾ, ਨੀਨਾ ਰਾਣੀ, ਅਨੀਕਾ ਰਾਣੀ, ਪ੍ਰੀਤੀ ਧੀਮਾਨ, ਚਾਹਤ, ਗੁਰਪ੍ਰੀਤ ਕੌਰ, ਕੋਮਲ ਸ਼ਰਮਾ, ਪ੍ਰਭਜੋਤ ਕੌਰ, ਪ੍ਰੀਤੀ ਸ਼ੁਕਲਾ, ਮਨਪ੍ਰੀਤ ਕੌਰ, ਜੋਤੀ, ਸੁਖਵਿੰਦਰ ਕੌਰ, ਜਸਵਿੰਦਰ ਕੌਰ ਅਤੇ ਜਗਜੀਤ ਸਿੰਘ ਨੇ ਯੋਗਦਾਨ ਪਾਇਆ।