ਗੁਰਜਸਜੀਤ ਸਿੰਘ ਆਈਟੀ ਵਿੰਗ ਦੇ ਪ੍ਰਧਾਨ ਤੇ ਮਨਪ੍ਰੀਤ ਸਿੰਘ ਬਣੇ ਉਪ ਪ੍ਰਧਾਨ ਗੁਰਜਸਜੀਤ ਸਿੰਘ ਆਈਟੀ ਵਿੰਗ ਦੇ ਪ੍ਰਧਾਨ ਤੇ ਮਨਪ੍ਰੀਤ ਸਿੰਘ ਬਣੇ ਉਪ ਪ੍ਰਧਾਨ
Publish Date: Fri, 14 Aug 2026 05:55 PM (IST)
Updated Date: Fri, 14 Aug 2026 05:56 PM (IST)
ਫ਼ੋਟੋ ਫ਼ਾਈਲ : 21 ਗੁਰਜਸਜੀਤ ਸਿੰਘ ਤੇ ਮਨਪ੍ਰੀਤ ਸਿੰਘ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ ਬਲਜੀਤ ਸਿੰਘ ਭੁੱਟਾ। ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਵਿਧਾਨ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਬਲਜੀਤ ਸਿੰਘ ਭੁੱਟਾ ਨੇ ਹਲਕੇ ਦੇ ਆਈਟੀ ਵਿੰਗ ਦਾ ਗੁਰਜਸਜੀਤ ਸਿੰਘ ਨੂੰ ਪ੍ਰਧਾਨ ਅਤੇ ਮਨਪ੍ਰੀਤ ਸਿੰਘ ਸਰਹਿੰਦ ਨੂੰ ਉਪ ਪ੍ਰਧਾਨ ਨਿਯੁਕਤ ਕੀਤਾ ਹੈ। ਹਲਕਾ ਇੰਚਾਰਜ ਭੁੱਟਾ ਨੇ ਨਵ-ਨਿਯੁਕਤ ਅਹੁਦੇਦਾਰਾਂ ਦਾ ਸਨਮਾਨ ਕਰਦਿਆਂ ਕਿਹਾ ਕਿ ਇਹ ਦੋਵੇਂ ਆਗੂ ਲੰਮੇ ਸਮੇਂ ਤੋਂ ਆਈਟੀ ਖੇਤਰ ਨਾਲ ਜੁੜੇ ਹੋਣ ਕਰਕੇ ਵਿੰਗ ਲਈ ਬਹੁਤ ਕਾਰਗਰ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਦੇ ਇਸ ਦੌਰ ’ਚ ਆਮ ਲੋਕਾਂ ਤੱਕ ਪਹੁੰਚ ਬਣਾਉਣ ਲਈ ਇਹ ਇਕ ਮਜ਼ਬੂਤ ਪਲੇਟਫਾਰਮ ਹੈ। ਇਨ੍ਹਾਂ ਦੋਵਾਂ ਇਮਾਨਦਾਰ ਆਗੂਆਂ ਦੇ ਆਉਣ ਨਾਲ ਪਾਰਟੀ ਦੀਆਂ ਨੀਤੀਆਂ ਲੋਕਾਂ ਤੱਕ ਪਹੁੰਚਾਉਣ ’ਚ ਵੱਡੀ ਮਦਦ ਮਿਲੇਗੀ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਸੂਬੇ ’ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ’ਚ ਨੌਜਵਾਨਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ਅਤੇ ਆਉਣ ਵਾਲੀਆਂ 2027 ਦੀਆਂ ਚੋਣਾਂ ’ਚ ਵੀ ਨੌਜਵਾਨ ਵਰਗ ਅਹਿਮ ਭੂਮਿਕਾ ਨਿਭਾਏਗਾ। ਇਸ ਮੌਕੇ ਬਲਜੀਤ ਸਿੰਘ ਭੁੱਟਾ ਅਤੇ ਯੂਥ ਆਗੂ ਅਵਤਾਰ ਸਿੰਘ ਹੈਲੋਤਾਲੀ ਸਮੇਤ ਸਮੁੱਚੀ ਲੀਡਰਸ਼ਿਪ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਸਮਾਗਮ ’ਚ ਯੂਥ ਵਿੰਗ ਦੇ ਹਲਕਾ ਪ੍ਰਧਾਨ ਅਵਤਾਰ ਸਿੰਘ, ਦਫ਼ਤਰ ਇੰਚਾਰਜ ਮਨਪ੍ਰੀਤ ਸਿੰਘ ਸ਼ਾਹਪੁਰ, ਸਰਕਲ ਪ੍ਰਧਾਨ ਚਨਾਰਥਲ ਲਖਬੀਰ ਸਿੰਘ ਸਰਾਣਾ, ਸੁਖਦੀਪ ਸਿੰਘ ਦੁਬਾਲੀ, ਗੁਰਪ੍ਰੀਤ ਸਿੰਘ ਸੈਣੀ ਮਾਜਰਾ, ਹਰਪ੍ਰੀਤ ਸਿੰਘ ਤਲਾਣੀਆਂ, ਮਨਜੀਤ ਸਿੰਘ ਮਾਨ ਖਾਨਪੁਰ, ਵਰਿੰਦਰ ਸਿੰਘ, ਸਪਨ ਗੁਪਤਾ, ਬਲਜਿੰਦਰ ਸਿੰਘ ਜਲਵੇੜੀ ਗਹਿਲਾ ਅਤੇ ਵਰਿੰਦਰ ਸਿੰਘ ਮਾਨੂਪੁਰ ਆਦਿ ਮੌਜੂਦ ਸਨ।