ਭਾਜਪਾ ਦਫ਼ਤਰ ਤੇ ਗ੍ਰਨੇਡ ਹਮਲਾ ਕਾਇਰਾਨਾ ਕਾਰਵਾਈ : ਗੌਤਮ
ਭਾਜਪਾ ਦਫ਼ਤਰ ਤੇ ਗ੍ਰਨੇਡ ਹਮਲਾ ਕਾਇਰਾਨਾ ਕਾਰਵਾਈ : ਗੌਤਮ
Publish Date: Fri, 03 Apr 2026 05:34 PM (IST)
Updated Date: Fri, 03 Apr 2026 05:37 PM (IST)
ਪੱਤਰ ਪ੍ਰੇਰਕ, ਬਸੀ ਪਠਾਣਾਂ, ਪੰਜਾਬੀ ਜਾਗਰਣ : ਭਾਰਤੀ ਜਨਤਾ ਪਾਰਟੀ ਮੰਡਲ ਬਸੀ ਪਠਾਣਾਂ ਦੇ ਪ੍ਰਧਾਨ ਓਮ ਗੌਤਮ ਨੇ ਬੀਤੇ ਦਿਨ ਚੰਡੀਗੜ੍ਹ ਦੇ ਭਾਜਪਾ ਦਫ਼ਤਰ ਵਿਚ ਹੋਏ ਧਮਾਕੇ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਘਿਣਾਉਣੀ ਕਾਰਵਾਈ ਦੇ ਨਾਲ ਨਾਲ ਭਾਈਚਾਰਕ ਸਾਂਝ ਲਈ ਖ਼ਤਰਾ ਅਤੇ ਪੰਜਾਬ ਵਿਚ ਭਾਜਪਾ ਦੀ ਵਧਦੀ ਸ਼ਕਤੀ ਨੂੰ ਰੋਕਣ ਦੀ ਇਕ ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਸ ਹਮਲੇ ਨੂੰ ਲੈ ਕੇ ਜਾਰੀ ਕੀਤਾ ਬਿਆਨ ਪੂਰੀ ਤਰਾਂ ਨਾਲ ਗੈਰ ਜ਼ਿੰਮੇਵਾਰਾਨਾ ਹੈ। ਪੰਜਾਬ ਵਿਚ ਭਾਜਪਾ ਦੀ ਵਧਦੀ ਤਾਕਤ ਤੋਂ ਆਪ ਦਾ ਡਰ ਸਾਫ ਦਿਖਾਈ ਦੇ ਰਿਹਾ ਹੈ। ਭਾਜਪਾ ਰਾਸ਼ਟਰੀ ਪਾਰਟੀ ਹੈ ਜੋ ਦੇਸ਼ ਅਤੇ ਸੂਬੇ ਦੀ ਰੱਖਿਆ ਨੂੰ ਤਰਜੀਹ ਦਿੰਦੀ ਹੈ। ਜਦੋਂ ਤੋਂ ’ਆਪ’ ਸਰਕਾਰ ਪੰਜਾਬ ਵਿਚ ਸੱਤਾ ਵਿਚ ਆਈ ਹੈ, ਰੋਜ਼ਾਨਾ ਕਾਰੋਬਾਰੀਆਂ ਦੇ ਕਤਲ ਹੋ ਰਹੇ ਹਨ, ਅਤੇ ਗੈਂਗਸਟਰ ਧੜੱਲੇ ਨਾਲ ਚੱਲ ਰਹੇ ਹਨ। ਸੂਬੇ ਵਿਚ ਕੋਈ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦਾ। ਗੌਤਮ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਆਪ ਸਰਕਾਰ ਦਾ ਜਾਣਾ ਤੈਅ ਹੈ।