ਗ੍ਰੰਥੀ ਸਿੰਘ ਨੂੰ ਸਾਈਕਲ ਦਿੱਤਾ
ਗ੍ਰੰਥੀ ਸਿੰਘ ਨੂੰ ਸਾਈਕਲ ਦਿੱਤਾ
Publish Date: Sun, 29 Mar 2026 05:52 PM (IST)
Updated Date: Sun, 29 Mar 2026 05:53 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਹਰ ਇਨਸਾਨ ਨੂੰ ਆਪਣੀ ਕਿਰਤ ਕਮਾਈ ’ਚੋਂ ਆਪਣੀ ਸਮਰੱਥਾ ਅਨੁਸਾਰ ਲੋੜਵੰਦਾਂ ਦੀ ਮੱਦਦ ਜ਼ਰੂਰ ਕਰਨੀ ਚਾਹੀਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜ ਸੇਵੀ ਬਲਵੰਤ ਸਿੰਘ ਮਾਨ ਹਰੀਪੁਰ ਨੇ ਗੁਰਦੁਆਰਾ ਸਾਹਿਬ ਰਾਮਗੜ੍ਹੀਆ ਅਮਲੋਹ ਵਿਖੇ ਗ੍ਰੰਥੀ ਸਿੰਘ ਦੀ ਡਿਊਟੀ ਨਿਭਾ ਰਹੇ ਭਾਈ ਪ੍ਰਕਾਸ਼ ਸਿੰਘ ਨੂੰ ਸਾਈਕਲ ਦੇਣ ਉਪਰੰਤ ਗੱਲਬਾਤ ਕਰਦਿਆਂ ਕੀਤਾ। ਜ਼ਿਕਰਯੋਗ ਹੈ ਕੀ ਬਲਵੰਤ ਸਿੰਘ ਮਾਨ ਲੋੜਵੰਦ ਲੜਕੀਆਂ ਦੇ ਵਿਆਹ ਕਾਰਜਾਂ ਲਈ ਵੀ ਅਕਸਰ ਮਾਲੀ ਮੱਦਦ ਦਿੰਦੇ ਰਹਿੰਦੇ ਹਨ।