- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੀਪੀਸੀ ਦੇ ਵਿਦਿਆਰਥੀਆਂ ਵੱਲੋਂ ਬੀਏ-6ਵੇਂ ਸਮੈਸਟਰ ’ਚ ਸ਼ਾਨਦਾਰ ਪ੍ਰਦਰਸ਼ਨ

ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਗੋਬਿੰਦਗੜ੍ਹ ਪਬਲਿਕ ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਮਈ 2026 ਵਿਚ ਲਈਆਂ ਗਈਆਂ ਬੀਏ-6ਵੇਂ ਸਮੈਸਟਰ ਦੀਆਂ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਕਾਲਜ ਪ੍ਰਿੰਸੀਪਲ ਡਾ: ਨੀਨਾ ਸੇਠ ਪਜਨੀ ਨੇ ਦੱਸਿਆ ਕਿ ਬੀਏ- 6ਵੇਂ ਸਮੈਸਟਰ ਦੀ ਪ੍ਰਭਜੋਤ ਕੌਰ ਨੇ 75 ਫੀਸਦੀ ਅੰਕ ਲੈ ਕੇ ਕਾਲਜ ’ਚੋਂ ਪਹਿਲਾ ਸਥਾਨ ਹਾਸਲ ਕੀਤਾ। ਜਸਮਨ ਨੇ 74 ਫੀਸਦੀ ਅੰਕ ਲੈ ਕੇ ਕਾਲਜ ’ਚੋਂ ਦੂਜਾ ਸਥਾਨ ਹਾਸਲ ਕੀਤਾ। ਖੁਸ਼ਬੂ ਗੁਪਤਾ ਨੇ 71 ਫੀਸਦੀ ਅੰਕ ਲੈ ਕੇ ਕਾਲਜ ’ਚੋਂ ਤੀਜਾ ਸਥਾਨ ਹਾਸਲ ਕੀਤਾ। ਇਕ ਵਿਦਿਆਰਥੀ ਨੇ ਇਹ ਪ੍ਰੀਖਿਆ ਡਿਸਟਿੰਟਿੰਗ ਨਾਲ ਪਾਸ ਕੀਤੀ ਹੈ। ਜਦੋਂ ਕਿ ਜਮਾਤ ਦਾ ਸਮੁੱਚਾ ਨਤੀਜਾ 100 ਰਿਹਾ। ਪ੍ਰਿੰਸੀਪਲ ਡਾ. ਨੀਨਾ ਸੇਠ ਪਜਨੀ ਤੇ ਸ਼੍ਰੀ ਨਿਤਿਨ ਸੱਗੜ (ਚੇਅਰਮੈਨ, ਜੀਪੀਸੀ) ਨੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਨੂੰ ਵਧਾਈ ਦਿੱਤੀ ਅਤੇ ਸ਼ਲਾਘਾ ਕੀਤੀ।