- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਕਿਹਾ ਕਿ ਬੇਹਤਾਸ਼ਾ ਰੁੱਖਾਂ ਦੀ ਕਟਾਈ, ਕੁਦਰਤੀ ਸਰੋਤਾਂ ਨਾਲ ਛੇੜਛਾੜ ਅਤੇ ਆਲਮੀ ਪੱਧਰ ਤੇ ਬੰਬਬਾਰੀ ਮਜਾਇਲਾਂ ਦੇ ਪ੍ਰੀਖਣ ਆਦਿ ਜੀਵ ਪ੍ਰਣਾਲੀ ਲਈ ਘਾਤਕ ਹਨ। ਵਿਗਿਆਨੀ ਧਰਤੀ ਹੇਠਲੇ ਪਾਣੀ ਦਾ ਕਾਲ ਪੈ ਜਾਣ ਬਾਰੇ ਹਾਲ ਦੁਹਾਈ ਦੇ ਰਹੇ ਹਨ।

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸਮੁੱਚੇ ਸੰਸਾਰ ਅੰਦਰ ਬੜੀ ਤੇਜ਼ੀ ਨਾਲ ਬਦਲ ਰਹੇ ਵਾਤਾਵਰਣ ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਗਲੋਬਲ ਵਾਰਮਿੰਗ ਸਰਕਾਰਾਂ ਅਤੇ ਲੋਕਾਂ ਦੀ ਲਾਪਰਵਾਹੀ ਤੇ ਅਵੇਸਲੇਪਨ ਕਾਰਨ ਉਤਪਨ ਹੋਇਆ ਹੈ ਅਤੇ ਅੱਜ ਦਾ ਮਨੁੱਖੀ ਜੀਵਨ ਚੁਣੌਤੀਆਂ ਤੇ ਬੇਵਸੀ ’ਚ ਘਿਰ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਬੇਹਤਾਸ਼ਾ ਰੁੱਖਾਂ ਦੀ ਕਟਾਈ, ਕੁਦਰਤੀ ਸਰੋਤਾਂ ਨਾਲ ਛੇੜਛਾੜ ਅਤੇ ਆਲਮੀ ਪੱਧਰ ਤੇ ਬੰਬਬਾਰੀ ਮਜਾਇਲਾਂ ਦੇ ਪ੍ਰੀਖਣ ਆਦਿ ਜੀਵ ਪ੍ਰਣਾਲੀ ਲਈ ਘਾਤਕ ਹਨ। ਵਿਗਿਆਨੀ ਧਰਤੀ ਹੇਠਲੇ ਪਾਣੀ ਦਾ ਕਾਲ ਪੈ ਜਾਣ ਬਾਰੇ ਹਾਲ ਦੁਹਾਈ ਦੇ ਰਹੇ ਹਨ। ਪਰ ਜਾਗਰੁਕਤਾ ਦੀ ਘਾਟ ਕਾਰਨ ਕੋਈ ਸਮਝ ਨਹੀਂ ਰਿਹਾ ਪਾਣੀ ਮਨੁੱਖਤਾ ਨੂੰ ਕੁਦਰਤ ਦੀਆਂ ਦਿੱਤੀਆਂ ਅਨਮੋਲ ਦਾਤ ਹੈ। ਉਨ੍ਹਾਂ ਕਿਹਾ ਕਿ ਪੈਦਾ ਹੋਏ ਅਜਿਹੇ ਨਾਜ਼ੁਕ ਹਾਲਾਤਾਂ ਨਾਲ ਨਿਪਟਣ ਵਿਚ ਸਰਕਾਰਾਂ ਵੀ ਅੱਜ ਅਸਮਰੱਥ ਦਿਖਾਈ ਦੇ ਰਹੀਆਂ ਹਨ। ਇਸ ਵਧਦੀ ਤਪਸ਼, ਬਿਜਲੀ ਤੇ ਪਾਣੀ ਦੇ ਸੰਕਟ ਨੇ ਮਨੁੱਖੀ ਜੀਵਨ ਦੀਆਂ ਚਿੰਤਤਾਵਾਂ ਵਿਚ ਢੇਰ ਵਾਧਾ ਕੀਤਾ ਹੈ। ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸੁਝਾਅ ਦਿੰਦਿਆਂ ਕਿਹਾ ਪਾਣੀ ਦੀ ਘੱਟਦੀ ਮਾਤਰਾ ਸਬੰਧੀ ਹਰ ਵਿਅਕਤੀ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਤਾਂ ਜੋ ਪਾਣੀ ਦੀ ਵਰਤੋਂ ਵਿਚ ਵੱਧ ਤੋਂ ਵੱਧ ਬਚਤ ਹੋ ਸਕੇ। ਉਨ੍ਹਾਂ ਕਿਹਾ ਖੇਤਾਂ, ਅਤਿ ਲੋੜੀ ਦੀਆਂ ਥਾਵਾਂ ਵਿਚ ਰਿਚਾਰਜ ਵੈੱਲ (ਖੂਹ) ਵੀ ਬਣਾਏ ਜਾਣੇ ਚਾਹੀਦੇ ਹਨ ਤਾਂ ਕਿ ਬਾਰਿਸ਼ ਦਾ ਪਾਣੀ ਧਰਤੀ ਹੇਠਾਂ ਰੀਚਾਰਜਿੰਗ ਵਿਚ ਮਦਦ ਕਰੇ।