ਝੋਨੇ ਦੀ ਖ਼ਰੀਦ ਦੇ ਤੁਰੰਤ ਪ੍ਰਬੰਧ ਕਰੇ ਸਰਕਾਰ : ਮਹਿਮਾ
ਝੋਨੇ ਦੀ ਖ਼ਰੀਦ ਦੇ ਤੁਰੰਤ ਪ੍ਰਬੰਧ ਕਰੇ ਸਰਕਾਰ : ਮਹਿਮਾ
Publish Date: Thu, 17 Sep 2026 06:38 PM (IST)
Updated Date: Fri, 18 Sep 2026 04:11 AM (IST)
ਫ਼ੋਟੋ ਫ਼ਾਈਲ : 17 ਫ਼ੋਟੋ ਕੈਪਸ਼ਨ : ਅਵਤਾਰ ਸਿੰਘ ਮਹਿਮਾ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਬ : ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਮਹਿਮਾ ਨੇ ਪੰਜਾਬ ਸਰਕਾਰ ਤੋਂ ਮੰਡੀਆਂ ’ਚ ਝੋਨੇ ਦੀ ਖ਼ਰੀਦ ਲਈ ਤੁਰੰਤ ਮੁਕੰਮਲ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ’ਚ ਝੋਨੇ ਦੀ ਆਮਦ ਸ਼ੁਰੂ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਖ਼ਰੀਦ ਸਬੰਧੀ ਢੁਕਵੇਂ ਪ੍ਰਬੰਧ ਨਹੀਂ ਕੀਤੇ ਗਏ। ਉਨ੍ਹਾਂ ਦੱਸਿਆ ਕਿ ਜਦੋਂ ਸਰਕਾਰ ਨੇ ਝੋਨਾ ਲਾਉਣ ਦੀ ਤਾਰੀਖ਼ 1 ਜੂਨ ਮਿੱਥੀ ਸੀ, ਤਾਂ ਖ਼ਰੀਦ ਵੀ ਘੱਟੋ-ਘੱਟ 15 ਦਿਨ ਪਹਿਲਾਂ ਸ਼ੁਰੂ ਹੋਣੀ ਚਾਹੀਦੀ ਸੀ। ਕਿਸਾਨਾਂ ਨੇ ਸਰਕਾਰੀ ਫ਼ੈਸਲੇ ਮੁਤਾਬਕ ਫ਼ਸਲ ਲਗਾਈ, ਜੋ ਹੁਣ ਪੱਕ ਕੇ ਮੰਡੀਆਂ ’ਚ ਪਹੁੰਚਣੀ ਸ਼ੁਰੂ ਹੋ ਚੁੱਕੀ ਹੈ। ਸਮੇਂ ਸਿਰ ਪ੍ਰਬੰਧ ਨਾ ਹੋਣ ਕਾਰਨ ਕਿਸਾਨ ਮੰਡੀਆਂ ’ਚ ਖ਼ੱਜਲ-ਖ਼ੁਆਰ ਹੋਣਗੇ ਅਤੇ ਨਿੱਜੀ ਵਪਾਰੀਆਂ ਦੇ ਰਹਿਮੋ-ਕਰਮ ’ਤੇ ਨਿਰਭਰ ਹੋ ਜਾਣਗੇ। ਅਵਤਾਰ ਸਿੰਘ ਮਹਿਮਾ ਨੇ ਸਰਕਾਰ ਅਤੇ ਖ਼ਰੀਦ ਏਜੰਸੀਆਂ ਤੋਂ ਮੰਗ ਕੀਤੀ ਕਿ ਖ਼ਰੀਦ ਦੀ ਤਾਰੀਖ਼ ਤੁਰੰਤ ਐਲਾਨ ਕੇ ਬਾਰਦਾਨੇ, ਲਿਫ਼ਟਿੰਗ, ਨਮੀ ਦੀ ਜਾਂਚ ਅਤੇ ਅਦਾਇਗੀ ਸਮੇਤ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣ। ਉਨ੍ਹਾਂ ਚੇਤਾਵਨੀ ਦਿੱਤੀ ਕਿ ਸਰਕਾਰੀ ਖ਼ਰੀਦ ’ਚ ਕਿਸੇ ਵੀ ਤਰ੍ਹਾਂ ਦੀ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।