- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੋਬਿੰਦਗੜ੍ਹ ਪਬਲਿਕ ਸਕੂਲ ਨੂੰ ਮਿਲਿਆ ‘ਸਰਵੋਤਮ ਸਕੂਲ ਡੈਲੀਗੇਸ਼ਨ’ ਦਾ ਖ਼ਿਤਾਬ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਗੋਬਿੰਦਗੜ੍ਹ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮਾਡਲ ਯੂਨਾਈਟਿਡ ਨੇਸ਼ਨਜ਼ (ਐਮਯੂਐਨ) ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੁਕਾਬਲੇ ’ਚ ਸਕੂਲ ਦੇ ਕੁੱਲ 37 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ’ਚੋਂ 15 ਵਿਦਿਆਰਥੀਆਂ ਨੇ ਵੱਖ-ਵੱਖ ਸ਼੍ਰੇਣੀਆਂ ’ਚ ਵਿਸ਼ੇਸ਼ ਸਨਮਾਨ ਹਾਸਲ ਕੀਤੇ। ਸ਼ਾਨਦਾਰ ਕਾਰਗੁਜ਼ਾਰੀ ਸਦਕਾ ਗੋਬਿੰਦਗੜ੍ਹ ਪਬਲਿਕ ਸਕੂਲ ਨੂੰ ‘ਸਰਬੋਤਮ ਸਕੂਲ ਡੈਲੀਗੇਸ਼ਨ’ ਐਵਾਰਡ ਨਾਲ ਨਿਵਾਜਿਆ ਗਿਆ। ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਕਮੇਟੀਆਂ ’ਚ ਸ਼ਮੂਲੀਅਤ ਕਰਦਿਆਂ ਦਲੀਲਬਾਜ਼ੀ, ਆਤਮ-ਵਿਸ਼ਵਾਸ, ਸੰਚਾਰ ਕਲਾ ਅਤੇ ਸੰਸਾਰਕ ਮੁੱਦਿਆਂ ਪ੍ਰਤੀ ਆਪਣੀ ਸਮਝ ਦਾ ਬਾਖ਼ੂਬੀ ਪ੍ਰਦਰਸ਼ਨ ਕੀਤਾ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ (ਯੂਐਨਐਚਆਰਸੀ) ’ਚ ਅਕਸ਼ਰਾ ਤੇ ਅਨਨਿਆ ਨੇ ‘ਆਨਰੇਬਲ ਮੈਂਸ਼ਨ’ ਹਾਸਲ ਕਰਕੇ ਮਾਣ ਵਧਾਇਆ। ਲੋਕ ਸਭਾ ਕਮੇਟੀ ’ਚ ਰਮਨੀਕ ਨੇ ‘ਆਨਰੇਬਲ ਮੈਂਸ਼ਨ’ ਜਦਕਿ ਸੀਆ ਅਤੇ ਰੁਦਰਾ ਨੇ ‘ਵਰਬਲ ਮੈਂਸ਼ਨ’ ਪ੍ਰਾਪਤ ਕੀਤੀ। ਸੰਯੁਕਤ ਰਾਸ਼ਟਰ ਮਹਿਲਾ ਸਥਿਤੀ ਕਮਿਸ਼ਨ (ਯੂਐਨਸੀਐਸਡਬਲਿਊ) ’ਚ ਨਵਜੋਤ ਨੇ ਵਿਸ਼ੇਸ਼ ਸਨਮਾਨ ਹਾਸਲ ਕੀਤਾ ਅਤੇ ਉਦੈ ਤੇ ਐਂਜਲ ਨੇ ‘ਵਰਬਲ ਮੈਂਸ਼ਨ’ ਹਾਸਲ ਕੀਤੀ। ਆਲ ਇੰਡੀਆ ਪਾਲੀਟੀਕਲ ਪਾਰਟੀਜ਼ ਮੀਟਿੰਗ (ਏਆਈਪੀਪੀਐਮ) ’ਚ ਵੰਸ਼ਿਕਾ ਅਤੇ ਨੰਦਨੀ ਨੇ ‘ਆਨਰੇਬਲ ਮੈਂਸ਼ਨ’ ਜਦਕਿ ਵਿੰਤੀ, ਦੇਵਾਂਸ਼, ਗੁਰਸ਼ਾਨ, ਸ੍ਰਿਸ਼ਟੀ ਅਤੇ ਸੀਰਤ ਨੇ ‘ਵਰਬਲ ਮੈਂਸ਼ਨ’ ਹਾਸਲ ਕੀਤੀ।