ਗੋਬਿੰਦਗੜ੍ਹ ਪਬਲਿਕ ਸਕੂਲ ’ਚ ਇਨਾਮ ਵੰਡ ਸਮਾਗਮ ਕਰਵਾਇਆ ਗੋਬਿੰਦਗੜ੍ਹ ਪਬਲਿਕ ਸਕੂਲ ਦਾ 47ਵਾਂ ਸਾਲਾਨਾ ਇਨਾਮ ਵੰਡ ਸਮਾਰੋਹ ‘ਯੂਨੋਇਆ-2026’ ਕਰਵਾਇਆ
Publish Date: Thu, 29 Oct 2026 06:52 PM (IST)
Updated Date: Thu, 29 Oct 2026 06:55 PM (IST)
ਮੁਕੇਸ਼ ਘਈ, ਪੰਜਾਬੀ ਜਾਗਰਣ ਟੀਮ, ਮੰਡੀ ਗੋਬਿੰਦਗੜ੍ਹ : ਗੋਬਿੰਦਗੜ੍ਹ ਪਬਲਿਕ ਸਕੂਲ ਵੱਲੋਂ 47ਵਾਂ ਸਾਲਾਨਾ ਇਨਾਮ ਵੰਡ ਸਮਾਰੋਹ ‘ਯੂਨੋਇਆ-2026’ ਧੂਮਧਾਮ ਨਾਲ ਕਰਵਾਇਆ ਗਿਆ। ਇਸ ਵਰ੍ਹੇ ਸਮਾਗਮ ਦਾ ਵਿਸ਼ਾ ‘ਬਿਊਟੀਫੁਲ ਥੌਟਸ, ਪਾਵਰਫੁਲ ਪੌਸੀਬਿਲਿਟੀਜ਼’ ਰੱਖਿਆ ਗਿਆ। ਸਮਾਗਮ ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ ਅਤੇ ਪ੍ਰਿੰਸੀਪਲ ਡਾ. ਨੀਰੂ ਅਰੋੜਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਪਹਿਲੇ ਸੈਸ਼ਨ ’ਚ ਗੋਬਿੰਦਗੜ੍ਹ ਐਜੂਕੇਸ਼ਨਲ ਐਂਡ ਸੋਸ਼ਲ ਵੈਲਫੇਅਰ ਟਰੱਸਟ ਦੇ ਸਕੱਤਰ ਪਵਨ ਸਚਦੇਵਾ ਅਤੇ ਦੂਜੇ ਸੈਸ਼ਨ ’ਚ ਮੈਨੇਜਮੈਂਟ ਕਮੇਟੀ ਦੇ ਉਪ ਪ੍ਰਧਾਨ ਅਜੇ ਗੋਇਲ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਨੀਰੂ ਅਰੋੜਾ ਨੇ ਵਿਦਿਆਰਥੀਆਂ ਨੂੰ ਮਿਹਨਤ, ਲਗਨ, ਅਨੁਸ਼ਾਸਨ ਅਤੇ ਸਕਾਰਾਤਮਕ ਸੋਚ ਅਪਣਾਉਣ ਲਈ ਪ੍ਰੇਰਿਤ ਕੀਤਾ। ਮੁੱਖ ਮਹਿਮਾਨ ਪਵਨ ਸਚਦੇਵਾ ਨੇ ਕਿਹਾ ਕਿ ਜ਼ਿੰਦਗੀ ਦੀਆਂ ਚੁਣੌਤੀਆਂ ਅੱਗੇ ਹਾਰ ਨਹੀਂ ਮੰਨਣੀ ਚਾਹੀਦੀ ਅਤੇ ਨਿਰੰਤਰ ਯਤਨ ਜਾਰੀ ਰੱਖਣੇ ਚਾਹੀਦੇ ਹਨ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ‘ਸ਼ਿਵਾ ਬਿਯੌਂਡ ਟਾਈਮ’, ‘ਕਥਕ ਕਾ ਸਫ਼ਰ’, ‘ਅੱਲ੍ਹਾ ਕੇ ਬੰਦੇ’, ਕੱਵਾਲੀ, ਭੰਗੜਾ ਅਤੇ ਗਿੱਧੇ ਵਰਗੀਆਂ ਰੰਗਾਰੰਗ ਪੇਸ਼ਕਾਰੀਆਂ ਦਿੱਤੀਆਂ। ਵਿਦਿਆਰਥੀਆਂ ਨੇ ਨਾਟਕ ‘ਵਿਰਸੇ ਦੀ ਹੂਕ’ ਰਾਹੀਂ ਸੱਭਿਆਚਾਰ ਨਾਲ ਜੁੜਨ ਅਤੇ ਹਿੰਦੀ ਨਾਟਕ ‘ਮੌਨ ਕੀ ਕੀਮਤ—ਤਬ ਭੀ, ਆਜ ਭੀ’ ਰਾਹੀਂ ਬੱਚਿਆਂ ਨੂੰ ਸਹੀ ਸੇਧ ਦੇਣ ਦਾ ਸੁਨੇਹਾ ਦਿੱਤਾ। ਸਕੂਲ ਦੇ ਹੈੱਡ ਬੁਆਏ ਧੈਰਿਆ ਅਤੇ ਹੈੱਡ ਗਰਲ ਵੰਸ਼ਿਕਾ ਸੋਨੀ ਨੇ ਸਾਲਾਨਾ ਰਿਪੋਰਟ ਪੇਸ਼ ਕੀਤੀ। ਸਮਾਗਮ ਦੌਰਾਨ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਅਤੇ ਸਕਾਲਰਸ਼ਿਪਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਤੁਲ ਅਗਰਵਾਲ, ਨਰੇਸ਼ ਅਗਰਵਾਲ, ਪਿਆਰਾ ਸਿੰਘ ਕਲਸੀ, ਨਿਤਿਨ ਸੱਗੜ, ਰਾਜ ਕੁਮਾਰ ਗੋਇਲ, ਸੰਜੇ ਭਾਟੀਆ, ਰਾਹੁਲ ਗੋਇਲ, ਸ਼ਿਵਰਾ ਗੋਇਲ, ਰਣਦੀਪ ਸਿੰਘ ਕਲਸੀ, ਸਿਧਾਰਥ ਗੋਇਲ, ਮਧੂ ਗੋਇਲ, ਰਚਨਾ ਸੱਘੜ, ਨੀਰੂ ਅਗਰਵਾਲ, ਬੁਨੀਤਾ ਕਲਸੀ, ਬਲਜਿੰਦਰ ਕੌਰ ਕਲਸੀ, ਪੀਆਈਐਮਟੀ ਦੀ ਡਾਇਰੈਕਟਰ ਡਾ. ਨਿਸ਼ੀ ਬਾਲਾ, ਸਰਵਪ੍ਰੀਤ ਕੌਰ, ਅਰਚਨਾ ਗੁਪਤਾ ਅਤੇ ਡਾ. ਅੰਮ੍ਰਿਤਾ ਸਮੇਤ ਹੋਰ ਪਤਵੰਤੇ ਮੌਜੂਦ ਸਨ।