- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਲੋਹ ਵਿਖੇ ਗਊ ਸੇਵਾ ਸਮਿਤੀ ਨੇ ਪੂਰਨਮਾਸ਼ੀ ਦਾ ਦਿਹਾੜਾ ਗਊ ਪੂਜਾ ਕਰਕੇ ਮਨਾਇਆ

ਭੂਸ਼ਨ ਗਰਗ, ਪੰਜਾਬੀ ਜਾਗਰਣ, ਅਮਲੋਹ : ਗਊ ਸੇਵਾ ਸੰਮਤੀ ਰਜਿਸਟਰਡ ਅਮਲੋਹ ਵੱਲੋਂ ਸ਼੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ’ਚ ਪੂਰਨਮਾਸ਼ੀ ਦਾ ਦਿਹਾੜਾ ਸ਼ਰਧਾਪੂਰਵਕ ਗਊ ਪੂਜਾ ਕਰਕੇ ਮਨਾਇਆ ਗਿਆ। ਇਸ ਮੌਕੇ ਸ਼ਹਿਰ ਦੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਅਹੁਦੇਦਾਰਾਂ ਤੋਂ ਇਲਾਵਾ ਔਰਤਾਂ ਤੇ ਬੱਚਿਆਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਪੂਜਾ ਦੀ ਰਸਮ ਗੋਲਡ ਸਵੀਟਸ ਅਮਲੋਹ ਦੇ ਮਾਲਕ ਤੇ ਸਮਾਜ ਸੇਵੀ ਜਸਵੰਤ ਸਿੰਘ ਗੋਲਡ ਨੇ ਅਦਾ ਕੀਤੀ, ਜਦਕਿ ਮੰਤਰਾਂ ਦਾ ਉਚਾਰਨ ਪੰਡਤ ਰੋਸ਼ਨ ਲਾਲ ਵੱਲੋਂ ਕੀਤਾ ਗਿਆ। ਇਸ ਮੌਕੇ ਜਸਵੰਤ ਸਿੰਘ ਗੋਲਡ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਸੰਮਤੀ ਵੱਲੋਂ ਪਿਛਲੇ ਕਰੀਬ 4 ਸਾਲਾਂ ਤੋਂ ਹਰ ਪੂਰਨਮਾਸ਼ੀ ਅਤੇ ਮੱਸਿਆ ਦਾ ਦਿਹਾੜਾ ਗਊ ਪੂਜਾ ਕਰਕੇ ਮਨਾਇਆ ਜਾ ਰਿਹਾ ਹੈ। ਸਮਾਗਮ ਦੌਰਾਨ ਸ਼੍ਰੀ ਸੰਗਮੇਸ਼ਵਰ ਗਊਸ਼ਾਲਾ ਦੇ ਪ੍ਰਧਾਨ ਸ਼ਿਵ ਕੁਮਾਰ ਗਰਗ, ਸੰਮਤੀ ਪ੍ਰਧਾਨ ਭੂਸ਼ਨ ਸੂਦ, ਸਰਪ੍ਰਸਤ ਪ੍ਰੇਮ ਚੰਦ ਸ਼ਰਮਾ, ਸੇਵਾਮੁਕਤ ਐਸਡੀਓ ਸੰਜੀਵ ਧੀਰ, ਕ੍ਰਿਸ਼ਨਾ ਮੰਦਰ ਦੇ ਸਰਪ੍ਰਸਤ ਰਮੇਸ਼ ਗੁਪਤਾ, ਐਡਵੋਕੇਟ ਜਤਿੰਦਰ ਕਰਕਰਾ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਸ਼ਿਵ ਕੁਮਾਰ ਗੋਇਲ, ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਬ੍ਰਿਜ ਭੂਸ਼ਨ ਗਰਗ, ਰਮੇਸ਼ਵਰ ਮਹਾਂਦੇਵ ਮੰਦਰ ਦੇ ਪ੍ਰਧਾਨ ਦਿਨੇਸ਼ ਗੋਇਲ, ਰਾਕੇਸ਼ ਗੋਗੀ, ਸਾਂਈ ਮੰਦਰ ਦੇ ਸਕੱਤਰ ਵਿਪਨ ਗਰਗ, ਭੂਸ਼ਨ ਗਰਗ ਤੇਲ ਵਾਲਾ, ਸੇਵਾਮੁਕਤ ਸੀਡੀਪੀਓ ਮੰਜੂ ਸੂਦ, ਰਜਨੀ ਬਾਲਾ, ਨੀਸ਼ਾ ਰਾਣੀ, ਰੀਟਾ ਰਾਣੀ ਅਤੇ ਕਿਆਂਸ ਸੂਦ ਹਾਜ਼ਰ ਸਨ। ਇਸ ਮੌਕੇ ਸੰਗਤ ਲਈ ਬਰੈੱਡ ਪਕੌੜਾ, ਬਰਫ਼ੀ ਅਤੇ ਫ਼ਲਾਂ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ।