ਰਿਮਟ ਹਸਪਤਾਲ ਵਿਚ ਮੁਫਤ ਮੈਡੀਕਲ ਕੈਂਪ ਭਲਕੇ
ਰਿਮਟ ਹਸਪਤਾਲ ਵਿਚ ਮੁਫਤ ਮੈਡੀਕਲ ਕੈਂਪ ਭਲਕੇ
Publish Date: Tue, 31 Mar 2026 05:40 PM (IST)
Updated Date: Tue, 31 Mar 2026 05:43 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਰਿਮਟ ਹਸਪਤਾਲ ਮੰਡੀ ਗੋਬਿੰਦਗੜ੍ਹ ਵਿਚ 2 ਅਪ੍ਰੈਲ ਨੂੰ ਮੁਫਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਡਾ. ਕੇਸੀ ਗੋਇਲ ਨੇ ਦੱਸਿਆ ਕਿ ਇਸ ਵਿਚ ਅੱਖਾਂ, ਕੰਨ, ਦਿਲ, ਹੱਡੀਆਂ ਤੇ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਤੇ ਖੂਨ ਦੇ ਟੈਸਟ ਮੁਫਤ ਕੀਤੇ ਜਾਣਗੇ। ਅਲਟਰਾਸਾਊਂਡ, ਸੀਟੀ ਸਕੈਨ, ਈਸੀਜੀ ਅਤੇ ਐਕਸਰੇ ਵੀ ਫਰੀ ਹੋਣਗੇ ਅਤੇ ਦਵਾਈਆਂ ਘੱਟ ਰੇਟ ਤੇ ਮਿਲਣਗੀਆਂ। ਹਸਪਤਾਲ ਵਿਚ ਆਯੂਸ਼ਮਾਨ ਭਾਰਤ ਅਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਮੁਫਤ ਇਲਾਜ ਚੱਲ ਰਿਹਾ ਹੈ। ਇਥੇ ਦੂਰਬੀਨ ਰਾਹੀ ਗੁਰਦੇ, ਗਦੂਦਾਂ, ਪਿਸਾਬ ਨਾਲੀ ਦੀ ਪੱਥਰੀ ਤੇ ਦਿਮਾਗ ਰੀੜ੍ਹ ਦੀਆਂ ਸਰਜਰੀਆਂ ਤੋਂ ਇਲਾਵਾ ਨਵਜੰਮੇ ਬੱਚਿਆਂ ਦੀ ਦੇਖਭਾਲ ਅਤੇ ਚੂਲੇ ਬਦਲਣ ਦਾ ਪ੍ਰਬੰਧ ਹੈ। ਆਯੂਸ਼ਮਾਨ ਕਾਰਡ ਧਾਰਕਾਂ ਲਈ ਮੁਫਤ ਓਪੀਡੀ ਵੀ ਉਪਲੱਬਧ ਹੈ।