ਰਿਮਟ ਹਸਪਤਾਲ ’ਚ ਮੁਫ਼ਤ ਮੈਡੀਕਲ ਕੈਂਪ 19 ਨੂੰ
ਰਿਮਟ ਹਸਪਤਾਲ ’ਚ ਮੁਫ਼ਤ ਮੈਡੀਕਲ ਕੈਂਪ 19 ਨੂੰ
Publish Date: Mon, 16 Feb 2026 05:39 PM (IST)
Updated Date: Mon, 16 Feb 2026 05:42 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਰਿਮਟ ਹਸਪਤਾਲ ਮੰਡੀ ਗੋਬਿੰਦਗੜ੍ਹ ਵਿਖੇ 19 ਫਰਵਰੀ ਨੂੰ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਹਸਪਤਾਲ ਅਧਿਕਾਰੀਆਂ ਅਨੁਸਾਰ ਇਸ ਕੈਂਪ ਵਿੱਚ ਅੱਖਾਂ, ਕੰਨ, ਦਿਲ, ਹੱਡੀਆਂ ਸਮੇਤ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ ਅਤੇ ਖੂਨ ਦੇ ਸਾਰੇ ਟੈਸਟ ਵੀ ਮੁਫ਼ਤ ਹੋਣਗੇ। ਅਲਟਰਾਸਾਊਂਡ, ਸੀਟੀ ਸਕੈਨ, ਈਸੀਜੀ, ਐਕਸ-ਰੇ ਆਦਿ ਜਾਂਚਾਂ ਵੀ ਮੁਫ਼ਤ ਕੀਤੀਆਂ ਜਾਣਗੀਆਂ। ਦਵਾਈਆਂ ਘੱਟ ਰੇਟ ’ਤੇ ਮੁਹੱਈਆ ਕਰਵਾਈਆਂ ਜਾਣਗੀਆਂ। ਹਸਪਤਾਲ ਵਿਚ ਆਯੂਸ਼ਮਾਨ ਭਾਰਤ ਅਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ।