- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਦੁਆਰਾ ਮੁਕਾਰੋਂਪੁਰ ਸਾਹਿਬ ਵਿਖੇ ਦਿਲ ਦੇ ਰੋਗਾਂ ਦਾ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਇਤਿਹਾਸਕ ਗੁਰਦੁਆਰਾ ਮੁਕਾਰੋਂਪੁਰ ਸਾਹਿਬ ਵਿਖੇ ਪੂਰਨਮਾਸੀ ਦੇ ਦਿਹਾੜੇ ਮੌਕੇ ਚੀਮਾ ਸੁਪਰ ਸਪੈਸ਼ਲਿਟੀ ਹਸਪਤਾਲ, ਮੋਹਾਲੀ ਵੱਲੋਂ ਇਲਾਕੇ ਦੀ ਸੰਗਤ ਲਈ ਦਿਲ ਦੇ ਰੋਗਾਂ ਦਾ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਵਧ ਰਹੀਆਂ ਦਿਲ ਦੀਆਂ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਉਣ ਅਤੇ ਜਾਗਰੂਕ ਕਰਨ ਦੇ ਮੰਤਵ ਨਾਲ ਲਗਾਏ ਗਏ ਇਸ ਕੈਂਪ ਦੀ ਅਗਵਾਈ ਮੋਹਾਲੀ ਹਸਪਤਾਲ ਦੇ ਮਾਹਰ ਡਾ. ਅਮਿਤੋਜ ਸਿੰਘ ਨੇ ਕੀਤੀ। ਇਸ ਮੈਡੀਕਲ ਟੀਮ ’ਚ ਡਾ. ਉੱਤਮ ਰਾਣਾ, ਸਟਾਫ਼ ਨਰਸ ਅੰਚਲ, ਅਮਰਜੀਤ ਸਿੰਘ ਅਤੇ ਮਮਤਾ ਸ਼ਾਮਲ ਸਨ। ਕੈਂਪ ਦੌਰਾਨ ਵੱਡੀ ਗਿਣਤੀ ’ਚ ਪਹੁੰਚੇ ਮਰੀਜ਼ਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਅਤੇ ਲੋੜਵੰਦਾਂ ਦੇ ਮੁਫ਼ਤ ਟੈਸਟ ਕੀਤੇ ਗਏ। ਇਸ ਤੋਂ ਇਲਾਵਾ ਮਰੀਜ਼ਾਂ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਅਤੇ ਪਰਹੇਜ਼ ਸਬੰਧੀ ਜ਼ਰੂਰੀ ਸਲਾਹ ਵੀ ਦਿੱਤੀ ਗਈ। ਕੈਂਪ ਦਾ ਉਦਘਾਟਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਮਲਜੀਤ ਸਿੰਘ ਘੇਲ, ਕਮੇਟੀ ਮੈਂਬਰ ਜੋਰਾ ਸਿੰਘ ਮੁਕਾਰੋਂਪੁਰ ਅਤੇ ਬਾਬਾ ਸੁਜਾਨ ਸਿੰਘ ਕਾਰ ਸੇਵਾ ਵਾਲਿਆਂ ਵੱਲੋਂ ਕੀਤਾ ਗਿਆ ਅਤੇ ਉਨ੍ਹਾਂ ਡਾਕਟਰਾਂ ਦੀ ਟੀਮ ਦਾ ਸਨਮਾਨ ਵੀ ਕੀਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਕਾਰਜ ਲਈ ਹਸਪਤਾਲ ਦੀ ਟੀਮ ਨੂੰ ਪੂਰਾ ਸਹਿਯੋਗ ਦਿੱਤਾ ਗਿਆ। ਪ੍ਰਬੰਧਕਾਂ ਨੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕਰਦਿਆਂ ਭਵਿੱਖ ’ਚ ਵੀ ਅਜਿਹੇ ਮੁਫ਼ਤ ਕੈਂਪ ਲਗਾਤਾਰ ਲਗਾਉਣ ਦੀ ਅਪੀਲ ਕੀਤੀ।