- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਖਾਂ ਦੇ ਕੈਂਪ ਦੌਰਾਨ 201 ਮਰੀਜ਼ ਅਪਰੇਸ਼ਨ ਲਈ ਚੁਣੇ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਮੇਹਰ ਬਾਬਾ ਚੈਰੀਟੇਬਲ ਟਰੱਸਟ ਬਸੀ ਪਠਾਣਾਂ ਵੱਲੋਂ ਬੇਬੋ ਟੈਕਨਾਲੋਜੀ ਦੇ ਸਹਿਯੋਗ ਨਾਲ ਐਮਬੀਸੀਟੀ ਕਮਿਊਨਿਟੀ ਡਿਵੈਲਪਮੈਂਟ ਸੈਂਟਰ ਵਿਖੇ 42ਵਾਂ ਅੱਖਾਂ ਦਾ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ। ਕੈਂਪ ’ਚ ਪਟਿਆਲਾ ਤੋਂ ਡਾ. ਜੀਐਸ ਰੰਧਾਵਾ ਦੀ ਅਗਵਾਈ ਹੇਠ ਡਾ. ਅਕਾਸ਼ਕਾ ਜਿੰਦਲ ਦੀ ਟੀਮ ਨੇ 192 ਤੋਂ ਵੱਧ ਪਿੰਡਾਂ ਤੋਂ ਆਏ 716 ਲੋਕਾਂ ਦੀਆਂ ਅੱਖਾਂ ਦੀ ਜਾਂਚ ਕੀਤੀ, ਜਿਨ੍ਹਾਂ ’ਚੋਂ 201 ਮਰੀਜ਼ ਮੋਤੀਆਬਿੰਦ ਦੇ ਅਪਰੇਸ਼ਨ ਲਈ ਚੁਣੇ ਗਏ। ਇਨ੍ਹਾਂ ਮਰੀਜ਼ਾਂ ਦੇ ਅਪਰੇਸ਼ਨ ਰੰਧਾਵਾ ਅੱਖਾਂ ਦਾ ਹਸਪਤਾਲ ਤੇ ਲੇਸਿਕ ਸੈਂਟਰ ਪਟਿਆਲਾ ਵਿਖੇ ਕੀਤੇ ਜਾਣਗੇ। ਟਰੱਸਟ ਵੱਲੋਂ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ। ਜ਼ਿਕਰਯੋਗ ਹੈ ਕਿ ਟਰੱਸਟ ਵੱਲੋਂ ਸਾਲ ’ਚ ਦੋ ਵਾਰ ਇਹ ਕੈਂਪ ਲਗਾਇਆ ਜਾਂਦਾ ਹੈ ਅਤੇ ਹੁਣ ਤੱਕ 4,406 ਮਰੀਜ਼ਾਂ ਦੇ ਅੱਖਾਂ ਦੇ ਅਪਰੇਸ਼ਨ ਕਰਵਾਏ ਜਾ ਚੁੱਕੇ ਹਨ। ਇਸ ਮੌਕੇ ਟਰੱਸਟੀ ਐਲਫੇਰਡ ਸਿੰਘ ਮੇਜੀ, ਟਰੱਸਟੀ ਠਾਕੁਰ ਸਿੰਘ ਮੇਜੀ, ਬੇਬੋ ਟੈਕਨਾਲੋਜੀ ਤੋਂ ਸੂਚੀ ਸ਼ਰਮਾ, ਅੰਸ਼ੁਲ, ਅਮਰਜੀਤ ਸਿੰਘ ਵਜ਼ੀਰਾਬਾਦ, ਕੁਲਵੰਤ ਸਿੰਘ ਫਤਹਿਗੜ੍ਹ ਨਿਊਆਂ, ਸਾਬਕਾ ਸਰਪੰਚ ਬਲਦੇਵ ਸਿੰਘ ਦਮਹੇੜੀ, ਨਾਜਰ ਸਿੰਘ ਜਿੰਦਲਪੁਰ ਅਤੇ ਹਰਭਜਨ ਸਿੰਘ ਜੱਲੋਵਾਲ ਆਦਿ ਹਾਜ਼ਰ ਸਨ।