ਸੜਕ ਹਾਦਸੇ 'ਚ ਚਾਰ ਜ਼ਖ਼ਮੀ, ਸਕਾਰਪੀਓ ਚਾਲਕ ਨਾਮਜ਼ਦ
ਸੜਕ ਹਾਦਸੇ 'ਚ ਚਾਰ ਜ਼ਖਮੀ, ਸਕਾਰਪੀਓ ਚਾਲਕ ਨਾਮਜ਼ਦ
Publish Date: Tue, 27 Jan 2026 06:48 PM (IST)
Updated Date: Tue, 27 Jan 2026 06:49 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਫਤਹਿਗੜ੍ਹ ਸਾਹਿਬ ਪੁਲਿਸ ਨੇ ਸੜਕ ਹਾਦਸੇ ਦੇ ਮਾਮਲੇ ’ਚ ਸਕਾਰਪੀਓ ਚਾਲਕ ਰਜਿੰਦਰ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਹਾਦਸੇ ਵਿਚ ਜ਼ਖ਼ਮੀ ਮੁੱਦਈ ਨਾਜ਼ਮ ਵਾਸੀ ਜ਼ਿਲ੍ਹਾ ਮੁਜ਼ੱਫਰ ਨਗਰ, ਉੱਤਰ ਪ੍ਰਦੇਸ਼ ਨੇ ਪੁਲਿਸ ਨੂੰ ਦੱਸਿਆ ਕਿ ਉਹ ਨਿੱਜੀ ਕੰਮ ਲਈ ਸਰਹਿੰਦ ਗਏ ਸਨ, ਜਦੋਂ ਵਾਪਸ ਪਰਤ ਰਹੇ ਸਨ ਤਾਂ ਉਸ ਦੌਰਾਨ ਮਾਤਾ ਗੁਜਰੀ ਕਾਲਜ ਸਾਹਮਣੇ ਤੇਜ਼ ਰਫ਼ਤਾਰ ਦੇ ਨਾਲ ਸਕਾਰਪੀਓ ਚਾਲਕ ਨੇ ਉਨਾਂ ਦੀ ਸਵਿਫਟ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਸਵਿਫਟ ਕਾਰ ਵਿਚ ਸਵਾਰ ਮੁੱਦਈ ਤੇ ਚਾਲਕ ਸਮੇਤ ਚਾਰ ਲੋਕ ਹੋਰ ਫੱਟੜ ਹੋ ਗਏ ਸਨ।