
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਡਾਇਟ ਫਤਹਿਗੜ੍ਹ ਸਾਹਿਬ ’ਚ ਮਲਟੀਪਰਪਜ਼ ਹਾਲ ਦਾ ਨੀਂਹ ਪੱਥਰ ਰੱਖਿਆ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸਕੂਲ ਸਿੱਖਿਆ ਵਿਭਾਗ ਦੇ ਪ੍ਰਾਜੈਕਟ ‘ਸੈਂਟਰ ਆਫ਼ ਐਕਸੀਲੈਂਸ’ ਤਹਿਤ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ (ਡਾਇਟ) ਵਿਖੇ ਐੱਮਐੱਲਏ ਲਖਬੀਰ ਸਿੰਘ ਰਾਏ ਨੇ ਮਲਟੀਪਰਪਜ਼ ਹਾਲ ਦਾ ਨੀਂਹ ਪੱਥਰ ਰੱਖਿਆ। ਸੰਸਥਾ ਮੁਖੀ ਡਾ. ਅਨੰਦ ਗੁਪਤਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਵਿਧਾਇਕ ਰਾਏ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਏਜੰਡਿਆਂ ’ਚ ਸਿਹਤ ਅਤੇ ਸਿੱਖਿਆ ਪ੍ਰਮੁੱਖ ਹਨ। ਸਿੱਖਿਆ ਖੇਤਰ ’ਚ ਪੰਜਾਬ ਦੇਸ਼ ’ਚੋਂ ਪਹਿਲੇ ਸਥਾਨ ’ਤੇ ਹੈ। ਇਸੇ ਦਿਸ਼ਾ ’ਚ ਡਾਇਟਾਂ ਅੰਦਰ ਸੈਂਟਰ ਆਫ਼ ਐਕਸੀਲੈਂਸ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ 1 ਕਰੋੜ 86 ਲੱਖ ਰੁਪਏ ਦੀ ਲਾਗਤ ਨਾਲ ਇਹ ਹਾਲ ਬਣਾਇਆ ਜਾਵੇਗਾ। ਉਨ੍ਹਾਂ ਸਿੱਖਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸ਼ਖ਼ਸੀਅਤ ਉਸਾਰੀ ਅਤੇ ਰੰਗਲੇ ਪੰਜਾਬ ਦੀ ਸਿਰਜਣਾ ’ਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਨੋਡਲ ਅਧਿਕਾਰੀ ਕੰਵਲਦੀਪ ਸਿੰਘ ਸੋਹੀ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਆਧੁਨਿਕ ਸਹੂਲਤਾਂ ਵਾਲੀ ਇਮਾਰਤ ਬਣੇਗੀ ਅਤੇ ਐਸਸੀਈਆਰਟੀ ਵੱਲੋਂ ਨਵੇਂ ਕੋਰਸ ਸ਼ੁਰੂ ਕੀਤੇ ਜਾਣਗੇ। ਬਾਅਦ ’ਚ ਡਾ. ਅਨੰਦ ਗੁਪਤਾ ਅਤੇ ਟੀਮ ਨੇ ਐੱਮਐੱਲਏ ਤੇ ਹੋਰ ਮਹਿਮਾਨਾਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ। ਮੰਚ ਸੰਚਾਲਨ ਡਾ. ਕੁਲਦੀਪ ਸਿੰਘ ਨੇ ਕੀਤਾ। ਇਸ ਮੌਕੇ ਐਮਸੀ ਜਸਵੀਰ ਸਿੰਘ ਬੰਟੀ, ਐਮਸੀ ਹਰਕਮਲ ਸਿੰਘ, ਬਿੱਟੂ ਸੂਦ, ਬਲਜਿੰਦਰ ਸਿੰਘ, ਸੋਨੂੰ, ਹਰਜੀਤ ਸਿੰਘ, ਜਸਪਾਲ ਕੌਰ, ਸੁਜਾਦ ਅਲੀ, ਗੁਰਪ੍ਰੀਤ ਸਿੰਘ, ਹਰਪ੍ਰੀਤ ਕੌਰ ਅਤੇ ਤਨਵੀਰ ਸਿੰਘ ਮੌਜੂਦ ਸਨ।