- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਨਾਰਥਲ ਕਲਾਂ ’ਚ 165ਵੀਂ ਰਾਮਲੀਲਾ ਦੇ 9ਵੇਂ ਦਿਨ ਸਾਬਕਾ ਵਿਧਾਇਕ ਨਾਗਰਾ ਨੇ ਕੀਤੀ ਸ਼ਿਰਕਤ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸਾਡਾ ਸੱਭਿਆਚਾਰ ਤੇ ਧਾਰਮਿਕ ਰੀਤਾਂ ਬਹੁਤ ਮਹਾਨ ਹਨ, ਜਿਨ੍ਹਾਂ ਤੋਂ ਸਾਨੂੰ ਹੱਕ-ਸੱਚ ਲਈ ਲੜਨ ਦੀ ਪ੍ਰੇਰਨਾ ਮਿਲਦੀ ਹੈ। ਇਨ੍ਹਾਂ ਮਹਾਨ ਆਦਰਸ਼ਾਂ ਸਦਕਾ ਹੀ ਭਾਰਤ ਦੇ ਲੋਕ ਹੱਕ-ਸੱਚ ਲਈ ਜੂਝਦੇ ਰਹੇ ਹਨ ਤੇ ਜੂਝਦੇ ਰਹਿਣਗੇ ਤੇ ਕਦੇ ਵੀ ਕਿਸੇ ਕਿਸਮ ਦੀ ਵਧੀਕੀ ਜਾਂ ਆਪਣੇ ਹੱਕਾਂ ’ਤੇ ਡਾਕਾ ਬਰਦਾਸ਼ਤ ਨਹੀਂ ਕਰਨਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਨੇਤਾ ਕੁਲਜੀਤ ਸਿੰਘ ਨਾਗਰਾ ਨੇ ਪਿੰਡ ਚਨਾਰਥਲ ਕਲਾਂ ਵਿਖੇ ਰਾਮਲੀਲਾ ਦੌਰਾਨ ਕੀਤਾ। ਜ਼ਿਕਰਯੋਗ ਹੈ ਕਿ ਇਸ ਇਤਿਹਾਸਕ ਪਿੰਡ ਵਿਚ ਇਹ 165ਵੀਂ ਰਾਮਲੀਲ੍ਹਾ ਕਰਵਾਈ ਜਾ ਰਹੀ ਹੈ। ਨਾਗਰਾ ਨੇ ਕਿਹਾ ਕਿ ਜਿਵੇਂ ਭਗਵਾਨ ਸ਼੍ਰੀ ਰਾਮ ਨੇ ਰਾਵਣ ਨੂੰ ਮਾਤ ਦਿੱਤੀ ਅਤੇ ਉਨ੍ਹਾਂ ਦੀ ਜਿੱਤ ਬੁਰਾਈ ’ਤੇ ਨੇਕੀ ਦੀ ਜਿੱਤ ਬਣੀ, ਉਸੇ ਤਰ੍ਹਾਂ ਸਾਨੂੰ ਆਪਣੇ ਜੀਵਨ ਵਿਚ ਹਰ ਪਲ ਬੁਰਾਈ ਖ਼ਿਲਾਫ਼ ਡਟੇ ਰਹਿਣਾ ਚਾਹੀਦਾ ਹੈ। ਇਸ ਦੌਰਾਨ ਰਾਮਲੀਲਾ ਕਮੇਟੀ ਵੱਲੋਂ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਕਿਸਾਨ ਕਾਂਗਰਸ ਪੰਜਾਬ ਦੇ ਮੀਤ ਪ੍ਰਧਾਨ ਨੰਬਰਦਾਰ ਜਗਦੀਪ ਸਿੰਘ, ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ, ਭੁਪਿੰਦਰ ਸਿੰਘ ਬਧੌਛੀ, ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਅਤਾਪੁਰ, ਸਾਬਕਾ ਸਰਪੰਚ ਦਵਿੰਦਰ ਸਿੰਘ ਜੱਲਾ, ਲਖਵਿੰਦਰ ਸਿੰਘ ਲੱਖੀ, ਮਨਦੀਪ ਸਿੰਘ ਨੀਟਾ, ਠੇਕੇਦਾਰ ਪਰਮਜੀਤ ਸਿੰਘ, ਇੰਦਰਪਾਲ ਸਿੰਘ, ਗੁਰਪ੍ਰੀਤ ਸਿੰਘ ਬਾਵਾ, ਗੁਰਕ੍ਰਿਪਾਲ ਸਿੰਘ ਕੱਕੂ, ਗੁਰਸੇਵਕ ਸਿੰਘ ਸੋਨੀ, ਗੁਰਬਰਿੰਦਰ ਸਿੰਘ ਗੁਰੀ ਪੰਚ, ਸਿੱਮੂ ਟਿਵਾਣਾ, ਲਾਡੀ ਟਿਵਾਣਾ, ਕ੍ਰਿਸ਼ਨ ਲਾਲ, ਸਵਰਨਦੀਪ ਸਿੰਘ ਰਿੱਠਾ, ਮਾਸਟਰ ਕੁਲਵੰਤ ਸਿੰਘ, ਭਰਭੂਰ ਸਿੰਘ, ਹਰਦੀਪ ਸਿੰਘ ਹੈਪੀ, ਸਰਪੰਚ ਕਲੱਬ, ਰਾਮਲੀਲਾ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਜੱਗਾ ਸਿੰਘ, ਰੂਪ ਚੰਦ, ਸੰਜੀਵ ਕੁਮਾਰ ਬਾਟਿਸ਼, ਸੰਜੇ ਕੁਮਾਰ, ਹਰਮਿੰਦਰ ਸਿੰਘ ਪੱਪੂ, ਗੁਰਪ੍ਰੀਤ ਸਿੰਘ, ਨਰਿੰਦਰ ਸਿੰਘ, ਰਵੀ ਸਿੰਘ, ਚੰਦਨ ਕੇਸ਼ਵ ਅਤੇ ਗੁਰਮੇਲ ਸਿੰਘ ਸਮੇਤ ਵੱਡੀ ਗਿਣਤੀ ’ਚ ਪਤਵੰਤੇ ਮੌਜੂਦ ਸਨ।