ਸਾਬਕਾ ਵਿਧਾਇਕ ਤੇ ਜੱਜ ਭਗਵਾਨ ਦੇ ਦਰਬਾਰ ’ਚ ਹੋਏ ਨਤਮਸਤਕ
ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ ਭਗਵਾਨ ਦੇ ਦਰਬਾਰ ਵਿੱਚ ਨਤਮਸਤਕ ਹੋਏ
Publish Date: Fri, 27 Mar 2026 04:47 PM (IST)
Updated Date: Fri, 27 Mar 2026 04:50 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਸਥਾਨਕ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਮੁਹੱਲਾ ਪੂਰਾ ’ਚ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਾਬਕਾ ਵਿਧਾਇਕ ਤੇ ਜੱਜ ਨਿਰਮਲ ਸਿੰਘ, ਹਰਵੇਲ ਸਿੰਘ ਮਾਧੋਪੁਰ, ਸਾਬਕਾ ਚੇਅਰਮੈਨ ਲਖਬੀਰ ਸਿੰਘ ਥਾਬਲ, ਸੀਨੀਅਰ ਆਗੂ ਗੁਰਮੀਤ ਸਿੰਘ ਧਾਲੀਵਾਲ, ਆੜ੍ਹਤੀ ਆਗੂ ਰਾਜ਼ੇਸ਼ ਸਿੰਗਲਾ ਸੂਬਾ ਪ੍ਰੈੱਸ ਸਕੱਤਰ, ਐਡਵੋਕੇਟ ਭਾਰਤ ਭੂਸ਼ਣ ਵਰਮਾ, ਰਮੇਸ਼ ਗੁਪਤਾ ਨਾਲ ਵੱਡੀ ਗਿਣਤੀ ਵਿੱਚ ਆਏ ਸ਼ਰਧਾਲੂਆਂ ਨੇ ਭਗਵਾਨ ਦੇ ਦਰਬਾਰ ’ਚ ਨਤਮਸਤਕ ਹੋ ਕੇ ਹਾਜ਼ਰੀ ਭਰੀ। ਇਸ ਮੌਕੇ ਜੱਜ ਨਿਰਮਲ ਸਿੰਘ ਸਮੇਤ ਹੋਰ ਆਗੂਆਂ ਨੇ ਪ੍ਰਬੰਧਕਾਂ ਦੀ ਸ਼ਲਾਘਾ ਕਰਦੇ ਹੋਏ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਧਾਰਮਿਕ ਸਮਾਗਮਾਂ ਵਿਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਰਮੇਸ਼ ਕੁਮਾਰ ਸੀ.ਆਰ, ਪੰਡਿਤ ਵਿਨੇ ਭਾਰਦਵਾਜ, ਪ੍ਰਮੋਦ ਕਪਿਲਾ, ਪੰਡਿਤ ਵਿਨੋਦ ਮਿਸ਼ਰਾ, ਨੀਟੂ ਕਪਿਲਾ ਤੇ ਹੋਰ ਅਹੁਦੇਦਾਰਾਂ ਵੱਲੋਂ ਆਏ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਇਸ ਤੋਂ ਪਹਿਲਾਂ ਮਹਿਲਾ ਸ਼ਰਧਾਲੂਆਂ ਨੇ ਭਗਵਾਨ ਦੇ ਨਾਮ ਦਾ ਗੁਣਗਾਨ ਕਰਕੇ ਮਾਹੌਲ ਨੂੰ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਪੰਡਿਤ ਵਿਨੇ ਭਾਰਦਵਾਜ਼ ਨੇ ਦੱਸਿਆ ਕਿ ਇਸ ਮੰਦਰ ’ਚ ਪਿਛਲੇ 74 ਸਾਲਾਂ ਤੋਂ ਭਗਵਾਨ ਸ੍ਰੀ ਰਾਮ ਦਾ ਜਨਮ ਉਤਸਵ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ, ਜਿਸ ਵਿਚ 11 ਦਿਨ ਸ਼੍ਰੀ ਰਮਾਇਣ ਦਾ ਪਾਠ ਹੁੰਦਾ ਹੈ ਅਤੇ ਹਵਨ ਤੇ ਕੀਰਤਨ ਉਪਰੰਤ ਸਮਾਗਮ ਦੀ ਸਮਾਪਤੀ ਹੁੰਦੀ ਹੈ। ਇਸ ਮੌਕੇ ਸੰਗਤਾਂ ਲਈ ਲੰਗਰ ਵੀ ਲਗਾਇਆ ਗਿਆ।