- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਤ ਸ਼੍ਰੋਮਣੀ ਭਗਤ ਨਾਮਦੇਵ ਸੋਸ਼ਲ ਤੇ ਵੈਲਫ਼ੇਅਰ ਸੁਸਾਇਟੀ ਦਾ ਗਠਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਸਰਹਿੰਦ ਵਿਖੇ ਟਾਂਕ ਖ਼ੱਤਰੀ ਪਰਿਵਾਰਾਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ, ਜਿਸ ’ਚ ਭਾਈਚਾਰੇ ਦੀ ਭਲਾਈ ਲਈ ‘ਸੰਤ ਸ਼੍ਰੋਮਣੀ ਭਗਤ ਨਾਮਦੇਵ ਸੋਸ਼ਲ ਅਤੇ ਵੈਲਫ਼ੇਅਰ ਸੁਸਾਇਟੀ’ ਦਾ ਗਠਨ ਕੀਤਾ ਗਿਆ। ਇਸ ਦੌਰਾਨ ਸਰਬਸੰਮਤੀ ਨਾਲ ਸਤੀਸ਼ ਮੁਕਰ ਨੂੰ ਚੇਅਰਮੈਨ, ਕਸ਼ਮੀਰ ਸਿੰਘ ਨੂੰ ਵਾਈਸ ਚੇਅਰਮੈਨ, ਜੈ ਸਿੰਘ ਨੂੰ ਪ੍ਰਧਾਨ, ਮਹਿੰਦਰ ਸਿੰਘ ਜੱਸਲ ਤੇ ਅਮਰੀਕ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਗੁਲਸ਼ਨ ਰਾਏ ਬੋਬੀ ਨੂੰ ਜਨਰਲ ਸਕੱਤਰ, ਮੁਨੀਸ਼ ਸੱਪਲ ਨੂੰ ਜੁਆਇੰਟ ਸਕੱਤਰ, ਹਰਪ੍ਰੀਤ ਸਿੰਘ ਡੋਗਰ ਨੂੰ ਮੀਤ ਪ੍ਰਧਾਨ, ਪੁਸ਼ਪਿੰਦਰ ਕੁਮਾਰ ਨੂੰ ਕੈਸ਼ੀਅਰ, ਕ੍ਰਿਸ਼ਨ ਕੁਮਾਰ ਬੇਦੀ ਨੂੰ ਜੁਆਇੰਟ ਕੈਸ਼ੀਅਰ, ਸਪਨਦੀਪ ਸਿੰਘ ਨੂੰ ਕਾਨੂੰਨੀ ਸਲਾਹਕਾਰ, ਹਰਵਿੰਦਰ ਸਿੰਘ ਮੋਹਲ ਨੂੰ ਪ੍ਰੈੱਸ ਸਕੱਤਰ ਅਤੇ ਮੋਹਨਜੀਤ ਸਿੰਘ ਪਟਵਾਰੀ ਤੇ ਹਰਜਿੰਦਰ ਸਿੰਘ ਰਿਸ਼ੀ ਨੂੰ ਪ੍ਰੋਜੈਕਟ ਇੰਚਾਰਜ ਨਿਯੁਕਤ ਕੀਤਾ ਗਿਆ। ਕਾਰਜਕਾਰੀ ਕਮੇਟੀ ’ਚ ਸੁਰਿੰਦਰ ਸਿੰਘ, ਹਰਵਿੰਦਰ ਸਿੰਘ ਅਤੇ ਗੁਰਦੀਪ ਸਿੰਘ ਨੂੰ ਸ਼ਾਮਲ ਕੀਤਾ ਗਿਆ। ਇਸ ਮੌਕੇ ਅਵਤਾਰ ਸਿੰਘ ਜੱਸਲ, ਹਰਬਖ਼ਸ਼ ਸਿੰਘ, ਮੋਹਨ ਸਿੰਘ, ਮੇਵਾ ਸਿੰਘ, ਜਸਵਿੰਦਰ ਸਿੰਘ, ਹਰਿੰਦਰ ਸਿੰਘ, ਕਾਲਾ ਪੁਰੀ, ਬਿਮਲ ਕੁਮਾਰ, ਸੰਦੀਪ ਪੁਰੀ, ਇੰਦਰਜੀਤ ਸਿੰਘ, ਜਸਬੀਰ ਸਿੰਘ, ਬਲਵਿੰਦਰ ਸਿੰਘ, ਮਨਦੀਪ ਸਿੰਘ, ਸੇਵਾ ਸਿੰਘ, ਹਰਪ੍ਰੀਤ ਸਿੰਘ, ਸਵਿੰਦਰ ਸਿੰਘ, ਅੰਮ੍ਰਿਤ ਸਿੰਘ, ਸੁਰਜੀਤ ਸਿੰਘ, ਮੇਜਰ ਸਿੰਘ, ਬਿਕਰਮਜੀਤ ਸਿੰਘ, ਰਮਨ, ਜਸਵੀਰ ਸਿੰਘ, ਮਲਕੀਤ ਸਿੰਘ, ਦਵਿੰਦਰ ਸਿੰਘ, ਅਸ਼ੋਕ ਕੁਮਾਰ, ਹਰਕੀਰਤ ਸਿੰਘ, ਜਗਦੀਸ਼ ਬੇਦੀ ਅਤੇ ਤਜਿੰਦਰ ਸਿੰਘ ਵੀ ਹਾਜ਼ਰ ਸਨ।