- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀ ਰਾਮ ਲੀਲਾ ਕਮੇਟੀ ਵੱਲੋਂ ਝੰਡੇ ਦੀ ਰਸਮ ਅਦਾ, ਮੰਚਨ ਦੀਆਂ ਤਿਆਰੀਆਂ ਸ਼ੁਰੂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾ : ਸ਼੍ਰੀ ਰਾਮਲੀਲ੍ਹਾ ਕਮੇਟੀ ਬੱਸੀ ਪਠਾਣਾ ਵੱਲੋਂ ਸ਼੍ਰੀ ਰਾਮ ਲੀਲਾ ਦੇ ਮੰਚਨ ਨੂੰ ਲੈ ਕੇ ਅਗਰਵਾਲ ਧਰਮਸ਼ਾਲਾ ਵਿਖੇ ਝੰਡੇ ਦੀ ਰਸਮ ਸ਼ਰਧਾ ਅਤੇ ਉਤਸ਼ਾਹ ਨਾਲ ਅਦਾ ਕੀਤੀ ਗਈ। ਇਹ ਰਸਮ ਕਮੇਟੀ ਪ੍ਰਧਾਨ ਅਜੈ ਸਿੰਗਲਾ ਦੀ ਅਗਵਾਈ ਹੇਠ ਸੰਪੰਨ ਹੋਈ। ਇਸ ਦੌਰਾਨ ਪੰਡਿਤ ਲਲਿਤ ਮੋਹਨ ਭਾਰਦਵਾਜ ਨੇ ਪੂਰੇ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਕਰਵਾਈ ਅਤੇ ਝੰਡੇ ਦੀ ਰਸਮ ਅਦਾ ਕਰਕੇ ਮੰਚਨ ਦੀਆਂ ਤਿਆਰੀਆਂ ਦਾ ਰਸਮੀ ਆਗਾਜ਼ ਕੀਤਾ। ਕਮੇਟੀ ਦੇ ਜਨਰਲ ਸਕੱਤਰ ਮਨੋਜ ਕੁਮਾਰ ਭੰਡਾਰੀ ਨੇ ਦੱਸਿਆ ਕਿ ਸ਼੍ਰੀ ਰਾਮ ਲੀਲਾ ਦਾ ਮੰਚਨ 6 ਅਕਤੂਬਰ ਤੋਂ ਰਾਤ 8:30 ਵਜੇ ਸ਼ੁਰੂ ਹੋ ਕੇ 21 ਅਕਤੂਬਰ ਤੱਕ ਜਾਰੀ ਰਹੇਗਾ। ਪਹਿਲੇ ਦਿਨ ਦੀ ਸਟੇਜ ਦਾ ਉਦਘਾਟਨ ਸਵਾਮੀ ਸ਼ਿਵਾਨੰਦ ਜੀ ਮਹਾਰਾਜ ਕਰਨਗੇ। ਉਨ੍ਹਾਂ ਦੱਸਿਆ ਕਿ 11 ਅਕਤੂਬਰ ਨੂੰ ਸ਼ਾਮ 5 ਵਜੇ ਸ਼੍ਰੀ ਸ਼ਿਵ ਦੁਰਗਾ ਮੰਦਰ ਤੋਂ ਭਗਵਾਨ ਸ਼੍ਰੀ ਰਾਮ ਜੀ ਦੀ ਬਰਾਤ ਧੂਮਧਾਮ ਨਾਲ ਕੱਢੀ ਜਾਵੇਗੀ ਅਤੇ 20 ਅਕਤੂਬਰ ਨੂੰ ਦਸਹਿਰਾ ਗਰਾਊਂਡ ਵਿਖੇ ਦਸਹਿਰਾ ਉਤਸਵ ਮਨਾਇਆ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਇਨ੍ਹਾਂ ਸਮਾਗਮਾਂ ’ਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਖ਼ਜ਼ਾਨਚੀ ਜਤਿਨ ਪਰਾਸ਼ਰ, ਉਪ ਪ੍ਰਧਾਨ ਬਲਰਾਮ ਚਾਵਲਾ, ਸਕੱਤਰ ਗੁਰਵਿੰਦਰ ਮਿੰਟੂ, ਸਟੋਰ ਕੀਪਰ ਰਵਿੰਦਰ ਰੰਮੀ, ਨਿਰਦੇਸ਼ਕ ਹਰੀਸ਼ ਥਰੇਜਾ, ਕੁਲਦੀਪ ਕਿੱਪੀ, ਕਮਲ ਬੈਰਾਗੀ, ਅਸ਼ੋਕ ਗੌਤਮ, ਸੰਦੀਪ ਧੀਰ, ਖੁਸ਼ਦੀਪ ਮਲਹੋਤਰਾ, ਨੰਦ ਲਾਲ, ਨੀਰਜ ਮਲਹੋਤਰਾ, ਵਿਨੋਦ ਸ਼ਰਮਾ, ਪ੍ਰੀਤਮ ਰਬੜ, ਪ੍ਰਵੀਣ ਕਪਿਲ, ਨਰੇਸ਼ ਵਰਮਾ, ਜਤਿੰਦਰ ਸ਼ਰਮਾ, ਰਾਜ ਕੁਮਾਰ ਵਧਵਾ, ਨਰਵੀਰ ਧੀਮਾਨ, ਰਾਕੇਸ਼ ਗੁਪਤਾ, ਰਾਜੀਵ ਕੁਮਾਰ, ਨਿਯਮ ਭੰਡਾਰੀ, ਗੌਰਵ, ਜੈ ਕਟਾਰੀਆ, ਤੁਸ਼ਾਰ ਗੁਲਾਟੀ, ਮਾਨਵ, ਯਸ਼ ਮੁਖੀਜਾ, ਅੰਮ੍ਰਿਤ ਬਾਜਵਾ, ਰਿਧਮ ਸੱਪਲ ਅਤੇ ਮਨੀਸ਼ ਕੁਮਾਰ ਸਮੇਤ ਹੋਰ ਮੈਂਬਰ ਤੇ ਪਾਤਰ ਹਾਜ਼ਰ ਸਨ।