- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਤੀ ਨੂੰ ਕੈਨੇਡਾ ਸੈੱਟ ਕਰਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਧੋਖਾਧੜੀ ਕਰਨ ਦੇ ਕਥਿਤ ਮਾਮਲੇ ਵਿੱਚ ਫ਼ਤਹਿਗੜ੍ਹ ਸਾਹਿਬ ਪੁਲਿਸ ਵੱਲ਼ੋਂ ਉਸਦੀ ਪਤਨੀ ਵਿਰੁੱਧ ਮੁਕੱਦਮਾ ਦਰਜ ਕੀਤੇ ਜਾਣ ਦਾ ਸਮਾਚਾਰ ਹੈ।
ਫ਼ਤਹਿਗੜ੍ਹ ਸਾਹਿਬ : ਪਤੀ ਨੂੰ ਕੈਨੇਡਾ ਸੈੱਟ ਕਰਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਧੋਖਾਧੜੀ ਕਰਨ ਦੇ ਕਥਿਤ ਮਾਮਲੇ ਵਿੱਚ ਫ਼ਤਹਿਗੜ੍ਹ ਸਾਹਿਬ ਪੁਲਿਸ ਵੱਲ਼ੋਂ ਉਸਦੀ ਪਤਨੀ ਵਿਰੁੱਧ ਮੁਕੱਦਮਾ ਦਰਜ ਕੀਤੇ ਜਾਣ ਦਾ ਸਮਾਚਾਰ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੀ ਦਰਖ਼ਾਸਤ ਵਿੱਚ ਰਾਹੁਲ ਧੀਮਾਨ ਵਾਸੀ ਸਰਹਿੰਦ ਨੇ ਦੋਸ਼ ਲਾਏ ਸਨ ਕਿ ਅਗਸਤ 2017 ਵਿੱਚ ਹਰਸਿਮਰਨ ਕੌਰ ਵਾਸੀ ਸਰਹਿੰਦ ਨਾਲ ਉਸਦਾ ਪ੍ਰੇਮ ਵਿਆਹ ਹੋਇਆ ਸੀ।
ਲੜਕੀ ਦੇ ਪਰਿਵਾਰ ਵਿਆਹ ਨੂੰ ਇਹ ਵਿਆਹ ਮਨਜ਼ੂਰ ਨਹੀਂ ਸੀ ਜਿਸ ਤੋਂ ਬਾਅਦ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਦਰਖਾਸਤਕਰਤਾ ਨੇ ਆਪਣੀ ਪਤਨੀ ਹਰਸਿਮਰਨ ਕੌਰ ਕੋਹਲੀ ਨੂੰ ਸਟੱਡੀ ਵੀਜ਼ੇ ਤੇ ਕੈਨੇਡਾ ਭੇਜ ਦਿੱਤਾ।ਕੈਨੇਡਾ ਭੇਜਣ ਲਈ ਉਸਨੇ ਆਪਣੀ ਪਤਨੀ ਦੇ ਖਾਤਿਆਂ ਵਿੱਚ 21 ਲੱਖ 80 ਹਜ਼ਾਰ ਰੁਪਏ ਪਾਏ। ਉਹ ਆਪਣੇ ਸਹੁਰੇ ਪਰਿਵਾਰ ਅਤੇ ਪਤਨੀ ਨੂੰ ਉਸਨੂੰ ਕੈਨੇਡਾ ਸੱਦਣ ਸਬੰਧੀ ਕਾਗਜ਼ ਭੇਜਣ ਲਈ ਕਹਿੰਦਾ ਰਿਹਾ ਪਰ ਉਹ ਉਸਨੂੰ ਲਾਰੇ ਲੱਪੇ ਲਾਉਂਦੇ ਰਹੇ।
ਉਸਦੀ ਪਤਨੀ ਨੇ ਹਰਸਿਮਰਨ ਕੌਰ ਨੇ ਕੈਨੇਡਾ ਦੀ ਪੀਆਰ ਹਾਸਲ ਕਰ ਕੇ ਉਸ ਤੋਂ ਤਲਾਕ ਲੈਣ ਲਈ ਅਦਾਲਤ ਵਿੱਚ ਕੇਸ ਦਾਇਰ ਕਰ ਦਿੱਤਾ। ਦਰਖਾਸਤਕਰਤਾ ਨੇ ਦੋਸ਼ ਲਗਾਏ ਕਿ ਹਰਸਿਮਰਨ ਕੌਰ ਨੇ ਉਸ ਨੂੰ ਕੈਨੇਡਾ ਸੈਟਲ ਕਰਵਾਉਣ ਦਾ ਝਾਂਸਾ ਦੇ ਕੇ ਉਸ ਤੋਂ ਕਰੀਬ 21 ਲੱਖ 80 ਹਜ਼ਾਰ ਰੁਪਏ ਖਰਚ ਕਰਵਾਏ ਤੇ ਉਸ ਨਾਲ ਧੋਖਾਧੜੀ ਕੀਤੀ।ਦਰਖਾਸਤਕਰਤਾ ਦੇ ਬਿਆਨਾਂ 'ਤੇ ਹਰਸਿਮਰਨ ਕੌਰ ਵਿਰੁੱਧ ਮੁਕੱਦਮਾ ਦਰਜ ਕਰਕੇ ਥਾਣਾ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਨੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।