- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਲੋਹ ਦੇ ਨਾਭਾ ਬੱਸ ਸਟੈਂਡ ਨਜ਼ਦੀਕ ਵਾਰਡ ਨੰਬਰ 10 ਵਿੱਚ ਇੱਕ ਸੁਨਿਆਰ ਦੇ ਘਰ ’ਤੇ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਵੱਡੀ ਗਿਣਤੀ ਵਿੱਚ ਜ਼ਿਲ੍ਹਾ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹੈ। ਪੁਲਿਸ ਵੱਲੋਂ ਸ਼ਹਿਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖੀ ਜਾ ਰਹੀ ਹੈ।

ਗਰਗ, ਅਮਲੋਹ : ਬੀਤੀ ਰਾਤ ਅਮਲੋਹ ਦੇ ਨਾਭਾ ਬੱਸ ਸਟੈਂਡ ਨਜ਼ਦੀਕ ਵਾਰਡ ਨੰਬਰ 10 ਵਿੱਚ ਇੱਕ ਸੁਨਿਆਰ ਦੇ ਘਰ ’ਤੇ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਵੱਡੀ ਗਿਣਤੀ ਵਿੱਚ ਜ਼ਿਲ੍ਹਾ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹੈ। ਪੁਲਿਸ ਵੱਲੋਂ ਸ਼ਹਿਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖੀ ਜਾ ਰਹੀ ਹੈ।
ਸੂਤਰਾਂ ਨੂੰ ਮਿਲੀ ਜਾਣਕਾਰੀ ਅਨੁਸਾਰ, ਅਭੀ ਜਿਓਲਰ ਦੇ ਮਾਲਕ ਅਭਿਸ਼ੇਕ ਵਰਮਾ ਨੂੰ 20 -25 ਦਿਨ ਪਹਿਲਾਂ ਵਿਦੇਸ਼ੀ ਨੰਬਰ ਤੋਂ ਇੱਕ ਕਰੋੜ ਰੁਪਏ ਦੀ ਫਿਰੌਤੀ ਦੀ ਕਾਲ ਆਈ ਸੀ। ਅਭਿਸ਼ੇਕ ਵੱਲੋਂ ਇਸ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ ਗਈ ਸੀ। ਫਿਰੌਤੀ ਦੀ ਰਕਮ ਬਾਅਦ ਵਿੱਚ ਘੱਟ ਕੇ 10 ਲੱਖ ਰੁਪਏ ਰਹਿ ਗਈ ਸੀ। ਫਿਰੌਤੀ ਦੀ ਕਾਲ ਤੋਂ ਬਾਅਦ ਅਭਿਸ਼ੇਕ ਵੱਲੋਂ ਅਸਲਾ ਲਾਈਸੈਂਸ ਬਣਾਉਣ ਲਈ ਵੀ ਪੁਲਿਸ ਕੋਲ ਪਹੁੰਚ ਕੀਤੀ ਗਈ ਸੀ।
ਅਭਿਸ਼ੇਕ ਦੀ ਮਾਤਾ ਨੇ ਦੱਸਿਆ ਕਿ ਸੋਮਵਾਰ ਰਾਤ 10.15 ਦੇ ਕਰੀਬ ਘਰ ਦੇ ਬਾਹਰ ਪਟਾਕੇ ਚੱਲਣ ਦੀ ਆਵਾਜ਼ ਆਈ। ਉਹਨਾਂ ਸੋਚਿਆ ਕਿ ਕੋਈ ਬੱਚੇ ਪਟਾਕੇ ਚਲਾ ਰਹੇ ਹੋਣਗੇ। ਉਹਨਾਂ ਦੱਸਿਆ ਜਦੋਂ ਉਹਨਾਂ ਸਵੇਰੇ ਸੀਸੀ ਟੀਵੀ ਫੁਟੇਜ ਦੇਖੀ ਤਾਂ ਦੋ ਵਿਅਕਤੀ ਜੋ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਸਨ। ਉਹਨਾਂ ਵੱਲੋਂ ਘਰ ’ਤੇ ਫਾਇਰਿੰਗ ਕੀਤੀ ਇਕ ਫਾਇਰ ਘਰ ਦੇ ਮੁੱਖ ਦਰਵਾਜ਼ੇ ਵਿੱਚ ਵੀ ਲੱਗਾ ਹੋਇਆ ਹੈ। ਪੁਲਿਸ ਵੱਲੋਂ ਬਾਰੀਕੀ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ। ਪੁਲਿਸ ਅਧਿਕਾਰੀ ਇਸ ਸਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਕੰਨੀ ਕਤਰਾ ਰਹੇ ਹਨ।