Fatehgarh Sahib News : ਚਾਈਨਾ ਡੋਰ ਦੀ ਲਪੇਟ 'ਚ ਆਇਆ ਸਕੂਟਰ ਸਵਾਰ, ਗੰਭੀਰ ਜ਼ਖ਼ਮੀ
ਸਮਾਜ ਸੇਵੀ ਪਵਨ ਕੁਮਾਰ ਬਾਂਸਲ ਉਰਫ ਬਿੱਟਾ ਨੇ ਦੱਸਿਆ ਕਿ ਉਹ ਆਪਣੇ ਸਕੂਟਰ 'ਤੇ ਮੁੱਖ ਮਾਰਗ 'ਤੇ ਜਾ ਰਹੇ ਸਨ, ਉਸ ਦੌਰਾਨ ਚਾਈਨਾ ਡੋਰ ਦੀ ਲਪੇਟ ਵਿੱਚ ਆ ਗਏ। ਉਹਨਾਂ ਦੱਸਿਆ ਕਿ ਸੜਕ ਦੇ ਆਰ ਪਾਰ ਗੁਜ਼ਰ ਰਹੀ ਚਾਈਨਾ ਡੋਰ ਉਨਾਂ ਦੀ ਗਰਦਨ ਵਿੱਚ ਫਸ ਗਈ, ਜਿਸ ਨੂੰ ਉਹਨਾਂ ਨੇ ਅੰਗੂਠੇ ਨਾਲ ਕੱਢਣ ਦੀ ਕੋਸ਼ਿਸ਼ ਕੀਤੀ, ਇਸ ਦੌਰਾਨ ਗਲਾ ਤਾਂ ਜ਼ਖ਼ਮੀ ਹੋਇਆ ਹੀ ਤੇ ਅੰਗੂਠੇ 'ਤੇ ਵੀ ਬੁਰੀ ਤਰ੍ਹਾਂ ਨਾਲ ਕੱਟ ਵੱਜਿਆ ਹੈ।
Publish Date: Wed, 28 Jan 2026 06:44 PM (IST)
Updated Date: Wed, 28 Jan 2026 06:46 PM (IST)
ਪੱਤਰ ਪ੍ਰੇਰਕ, ਬਸੀ ਪਠਾਣਾਂ : ਪ੍ਰਸ਼ਾਸਨ ਦੀ ਪਾਬੰਦੀ ਤੇ ਪੁਲਿਸ ਦੀ ਮੁਸਤੈਦੀ ਦੇ ਬਾਵਜੂਦ ਚਾਈਨਾ ਡੋਰ ਦਾ ਕਹਿਰ ਜਾਰੀ ਹੈ। ਅੱਜ ਸ਼ਹਿਰ ਦੇ ਮੁੱਖ ਮਾਰਗ 'ਤੇ ਵਾਪਰੀ ਘਟਨਾ ਵਿੱਚ ਸਕੂਟਰ ਸਵਾਰ ਦੀ ਜਾਨ ਤਾਂ ਬਚ ਗਈ ਪਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਸਮਾਜ ਸੇਵੀ ਪਵਨ ਕੁਮਾਰ ਬਾਂਸਲ ਉਰਫ ਬਿੱਟਾ ਨੇ ਦੱਸਿਆ ਕਿ ਉਹ ਆਪਣੇ ਸਕੂਟਰ 'ਤੇ ਮੁੱਖ ਮਾਰਗ 'ਤੇ ਜਾ ਰਹੇ ਸਨ, ਉਸ ਦੌਰਾਨ ਚਾਈਨਾ ਡੋਰ ਦੀ ਲਪੇਟ ਵਿੱਚ ਆ ਗਏ। ਉਹਨਾਂ ਦੱਸਿਆ ਕਿ ਸੜਕ ਦੇ ਆਰ ਪਾਰ ਗੁਜ਼ਰ ਰਹੀ ਚਾਈਨਾ ਡੋਰ ਉਨਾਂ ਦੀ ਗਰਦਨ ਵਿੱਚ ਫਸ ਗਈ, ਜਿਸ ਨੂੰ ਉਹਨਾਂ ਨੇ ਅੰਗੂਠੇ ਨਾਲ ਕੱਢਣ ਦੀ ਕੋਸ਼ਿਸ਼ ਕੀਤੀ, ਇਸ ਦੌਰਾਨ ਗਲਾ ਤਾਂ ਜ਼ਖ਼ਮੀ ਹੋਇਆ ਹੀ ਤੇ ਅੰਗੂਠੇ 'ਤੇ ਵੀ ਬੁਰੀ ਤਰ੍ਹਾਂ ਨਾਲ ਕੱਟ ਵੱਜਿਆ ਹੈ।
ਉਹਨਾਂ ਜਿੱਥੇ ਪ੍ਰਸ਼ਾਸਨ ਤੋਂ ਚਾਈਨਾ ਡੋਰ ਖਿਲਾਫ ਜਾਗਰੂਕਤਾ ਮੁਹਿੰਮ ਚਲਾਉਣ ਤੇ ਇਸ ਨੂੰ ਵੇਚਣ ਤੇ ਰੋਕ ਲਾਉਣ ਦੀ ਮੰਗ ਕੀਤੀ, ਉੱਥੇ ਲੋਕਾਂ ਨੂੰ ਵੀ ਇਸਤੇਮਾਲ ਨਾ ਕਰਨ ਦੀ ਅਪੀਲ ਕੀਤੀ।