Sad News : ਫਤਹਿਗੜ੍ਹ ਸਾਹਿਬ ਦੇ ਵਕੀਲ ਦੀ ਕੈਨੇਡਾ ’ਚ ਹਾਰਟ ਅਟੈਕ ਨਾਲ ਮੌਤ, ਇਲਾਕੇ 'ਚ ਸੋਗ ਦੀ ਲਹਿਰ
ਫਤਹਿਗੜ੍ਹ ਸਾਹਿਬ ਦੇ ਵਕੀਲ ਹਰਸ਼ਵਿੰਦਰ ਸਿੰਘ ਚੀਮਾ (42) ਦੀ ਕੈਨੇਡਾ ’ਚ ਡਰਾਈਵਿੰਗ ਕਰਦਿਆਂ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ। ਸੀਨੀਅਰ ਵਕੀਲ ਐਡਵੋਕੇਟ ਅਮਰਦੀਪ ਸਿੰਘ ਧਰਨੀ ਨੇ ਦੱਸਿਆ ਕਿ ਹਰਸ਼ਵਿੰਦਰ ਸਿੰਘ ਚੀਮਾ ਆਪਣੇ ਪਤਨੀ ਤੇ ਬੱਚੇ ਨਾਲ ਲਗਪਗ ਤਿੰਨ ਸਾਲ ਪਹਿਲਾਂ ਕੈਨੇਡਾ ਗਿਆ ਸੀ।
Publish Date: Tue, 24 Mar 2026 06:35 PM (IST)
Updated Date: Tue, 24 Mar 2026 06:37 PM (IST)
ਫਤਹਿਗੜ੍ਹ ਸਾਹਿਬ : ਫਤਹਿਗੜ੍ਹ ਸਾਹਿਬ ਦੇ ਵਕੀਲ ਹਰਸ਼ਵਿੰਦਰ ਸਿੰਘ ਚੀਮਾ (42) ਦੀ ਕੈਨੇਡਾ ’ਚ ਡਰਾਈਵਿੰਗ ਕਰਦਿਆਂ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ। ਸੀਨੀਅਰ ਵਕੀਲ ਐਡਵੋਕੇਟ ਅਮਰਦੀਪ ਸਿੰਘ ਧਰਨੀ ਨੇ ਦੱਸਿਆ ਕਿ ਹਰਸ਼ਵਿੰਦਰ ਸਿੰਘ ਚੀਮਾ ਆਪਣੇ ਪਤਨੀ ਤੇ ਬੱਚੇ ਨਾਲ ਲਗਪਗ ਤਿੰਨ ਸਾਲ ਪਹਿਲਾਂ ਕੈਨੇਡਾ ਗਿਆ ਸੀ।
ਬੀਤੇ ਦਿਨ ਉਹ ਆਪਣੀ ਕਾਰ ’ਚ ਕਿਤੇ ਜਾ ਰਿਹਾ ਸੀ ਕਿ ਅਚਾਨਕ ਹਾਰਟ ਅਟੈਕ ਆਉਣ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰਕ ਮੁਤਾਬਕ ਹਰਸ਼ਵਿੰਦਰ ਦਾ ਅੰਤਿਮ ਸੰਸਕਾਰ ਕੈਨੇਡਾ ’ਚ ਹੀ ਕੀਤਾ ਜਾਵੇਗਾ ਕਿਉਂਕਿ ਉਨ੍ਹਾਂ ਦਾ ਪੂਰਾ ਪਰਿਵਾਰ ਕੈਨੇਡਾ ’ਚ ਹੀ ਮੌਜੂਦ ਹੈ। ਏਧਰ ਫਤਹਿਗੜ੍ਹ ਸਾਹਿਬ ਅਦਾਲਤੀ ਕੰਪਲੈਕਸ ’ਚ ਬਾਰ ਐਸੋਸੀਏਸ਼ਨ ਨੇ ਸੋਗ ਮਤਾ ਪਾਸ ਕਰ ਕੇ ਮੰਗਲਵਾਰ ਨੂੰ ਅਦਾਲਤ ’ਚ ‘ਨੋ ਵਰਕ’ ਰੱਖਿਆ ਗਿਆ ਤੇ ਰੋਜ਼ਾਨਾ ਕੰਮਕਾਜ ਮੁਲਤਵੀ ਕੀਤਾ ਗਿਆ।