Fatehgarh Sahib News : ਸਾਧੂਗੜ੍ਹ ਰੇਲਵੇ ਸਟੇਸ਼ਨ ਨੇੜਿਓਂ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ
ਪੁਲਿਸ ਦੀ ਮੁਢਲੀ ਜਾਂਚ ਮੁਤਾਬਕ ਨੌਜਵਾਨ ਦੀ ਮੌਤ ਕਿਸੇ ਅਣਪਛਾਤੀ ਰੇਲ ਗੱਡੀ ਤੋਂ ਡਿੱਗਣ ਕਾਰਨ ਹੋਈ ਜਾਪਦੀ ਹੈ। ਰੇਲਵੇ ਪੁਲਿਸ ਨੇ ਲਾਸ਼ ਨੂੰ ਪਛਾਣ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Publish Date: Tue, 02 Jun 2026 06:22 PM (IST)
Updated Date: Tue, 02 Jun 2026 06:24 PM (IST)
ਫਤਹਿਗੜ੍ਹ ਸਾਹਿਬ : ਜੀਆਰਪੀ ਰੇਲਵੇ ਪੁਲਿਸ ਨੂੰ ਸਾਧੂਗੜ੍ਹ ਰੇਲਵੇ ਸਟੇਸ਼ਨ ਦੇ ਨਜ਼ਦੀਕ ਰੇਲ ਲਾਈਨਾਂ ਤੋਂ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਐੱਸਆਈ ਸ਼ਿੰਦਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ ਕਰੀਬ 22 ਤੋਂ 25 ਸਾਲ ਦੇ ਵਿਚਕਾਰ ਜਾਪਦੀ ਹੈ। ਮ੍ਰਿਤਕ ਦਾ ਰੰਗ ਸਾਂਵਲਾ ਹੈ ਅਤੇ ਉਸ ਨੇ ਕਲੀਨ ਸ਼ੇਵ ਕੀਤੀ ਹੋਈ ਹੈ। ਮ੍ਰਿਤਕ ਨੇ ਗਰੇ ਰੰਗ ਦੀ ਪੈਂਟ ਅਤੇ ਚਿੱਟੇ ਹਰੇ ਰੰਗ ਦੀ ਪ੍ਰਿੰਟਡ ਕਮੀਜ਼ ਪਾਈ ਹੋਈ ਹੈ।