ਮੁਲਾਜ਼ਮ ਮੰਗਾਂ ਨੂੰ ਲੈ ਕੇ ਜਥੇਬੰਦੀਆਂ ਨੇ ਉਲੀਕੀ ਸਾਂਝੀ ਰਣਨੀਤੀ ਮੁਲਾਜ਼ਮ ਮੰਗਾਂ ਨੂੰ ਲੈ ਕੇ ਜਥੇਬੰਦੀਆਂ ਨੇ ਉਲੀਕੀ ਸਾਂਝੀ ਰਣਨੀਤੀ, ਕਰਮਜੀਤ ਭਗੜਾਣਾ ਦਾ ਸਨਮਾਨ
Publish Date: Mon, 12 Oct 2026 05:17 PM (IST)
Updated Date: Mon, 12 Oct 2026 05:17 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਪੰਜਾਬ ਸਟੇਟ ਕਰਮਚਾਰੀ ਦਲ ਭਗੜਾਣਾ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਕਰਮਜੀਤ ਸਿੰਘ ਭਗੜਾਣਾ ਦੀ ਅਗਵਾਈ ਹੇਠ ਹੋਈ। ਇਸ ਵਿਚ ਯੂਨਾਈਟਿਡ ਟੈਕਨੀਕਲ ਇੰਪਲਾਈਜ਼ ਯੂਨੀਅਨ ਪੰਜਾਬ, ਪੰਜਾਬ ਗੌਰਮਿੰਟ ਡਰਾਈਵਰ ਯੂਨੀਅਨ ਅਤੇ ਸੈਨੀਟੇਸ਼ਨ ਵਿਭਾਗ ਦੀ ਜਥੇਬੰਦੀ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕਰਦਿਆਂ ਸਰਬਸੰਮਤੀ ਨਾਲ ਸਾਂਝੀ ਕਾਰਜਕਾਰੀ ਬਾਡੀ ਦਾ ਗਠਨ ਕੀਤਾ। ਆਗੂਆਂ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਦੇ ਹੱਲ ਲਈ ਇਕਜੁੱਟ ਹੋ ਕੇ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ। ਸੰਬੋਧਨ ਕਰਦਿਆਂ ਕਰਮਜੀਤ ਸਿੰਘ ਭਗੜਾਣਾ ਨੇ ਸਰਕਾਰ ’ਤੇ ਮੰਗਾਂ ਨੂੰ ਟਾਲਣ ਦਾ ਦੋਸ਼ ਲਾਇਆ। ਮੀਟਿੰਗ ਦੌਰਾਨ ਆਊਟਸੋਰਸ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕਰਨ, ਪਾਲਿਸੀ ਨੰਬਰ 26 ਲਾਗੂ ਕਰਨ, ਦੀਵਾਲੀ ਤੋਂ ਪਹਿਲਾਂ 10 ਫ਼ੀਸਦੀ ਡੀਏ ਜਾਰੀ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, 2026 ਦੇ ਪੇਅ ਕਮਿਸ਼ਨ ਦਾ ਏਰੀਅਰ ਇਕਮੁਸ਼ਤ ਦੇਣ, 2016 ਤੋਂ ਪਹਿਲਾਂ ਦੇ ਪੈਨਸ਼ਨਰਾਂ ਲਈ 2.9 ਦਾ ਫਾਰਮੂਲਾ ਲਾਗੂ ਕਰਨ ਅਤੇ 2015 ਤੇ 7/2017 ਦੇ ਪੱਤਰ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਹੋਣ ’ਤੇ ਕਰਮਜੀਤ ਸਿੰਘ ਭਗੜਾਣਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਅਗਲੀ ਮੀਟਿੰਗ ਨਵੰਬਰ ’ਚ ਕਰਨ ਦਾ ਫ਼ੈਸਲਾ ਹੋਇਆ। ਮੀਟਿੰਗ ’ਚ ਸੁਸ਼ੀਲ ਚੋਪੜਾ, ਅਸ਼ੋਕ ਕੁਮਾਰ, ਮਲਕੀਤ ਸਿੰਘ ਰੈਲੋ, ਹਰਭਜਨ ਸਿੰਘ ਖੋਖਰ, ਬਲਵਿੰਦਰ ਸਿੰਘ ਬਾਜਵਾ, ਸਤਨਾਮ ਸਿੰਘ ਕਜੋਲੀ, ਬਲਜਿੰਦਰ ਸਿੰਘ ਕਜੋਲੀ, ਕੇਸਰ ਸਿੰਘ, ਬਾਬਾ ਅਮਰਜੀਤ ਸਿੰਘ ਰੋਪੜ, ਅਮਿਤ, ਸੁਰਿੰਦਰ ਸਿੰਘ ਅੰਟਾਲ, ਰਾਜਕੁਮਾਰ, ਇੰਦਰਜੀਤ ਸਿੰਘ ਕਾਹਲੋ, ਹਰਵਿੰਦਰ ਸਿੰਘ, ਰੂਪ ਸਿੰਘ, ਨਰੇਸ਼ ਕੁਮਾਰ ਅਤੇ ਬਲਵੀਰ ਸਿੰਘ ਹਾਜ਼ਰ ਸਨ।