ਪਲਾਸਟਿਕ ਬੈਨ ਕਮੇਟੀ ਵੱਲੋਂ ਵਾਤਾਵਰਣ ਅਨੁਕੂਲ ਵਰਕਸ਼ਾਪ ਤੇ ਮੁਕਾਬਲਾ
ਪਲਾਸਟਿਕ ਬੈਨ ਕਮੇਟੀ ਵੱਲੋਂ ਵਾਤਾਵਰਣ ਅਨੁਕੂਲ ਵਰਕਸ਼ਾਪ ਅਤੇ ਮੁਕਾਬਲਾ
Publish Date: Wed, 18 Feb 2026 05:29 PM (IST)
Updated Date: Wed, 18 Feb 2026 05:33 PM (IST)

ਫ਼ੋਟੋ ਫ਼ਾਈਲ : 4 ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਅਤੇ ਹੋਰ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਮਾਤਾ ਗੁਜਰੀ ਕਾਲਜ ਦੀ ਪਲਾਸਟਿਕ ਬੈਨ ਕਮੇਟੀ ਨੇ ਫਾਈਨ ਆਰਟਸ ਵਿਭਾਗ ਦੇ ਸਹਿਯੋਗ ਨਾਲ ਵਾਤਾਵਰਣ ਅਨੁਕੂਲ ਵਿਕਲਪਾਂ ਨੂੰ ਉਤਸ਼ਾਹਿਤ ਕਰਨ ਲਈ ਵਿਦਿਆਰਥੀਆਂ ਦੇ ਹੱਥ ਨਾਲ ਬਣੇ ਕੱਪੜੇ ਦੇ ਥੈਲਿਆਂ ਦੀ ਵਰਕਸ਼ਾਪ ਤੇ ਮੁਕਾਬਲਾ ਕਰਵਾਇਆ ਗਿਆ। ਵਰਕਸ਼ਾਪ ਵਿਚ ਵਿਦਿਆਰਥੀਆਂ ਨੇ ਇਕ ਵਾਰ ਵਰਤੋਂ ਵਾਲੇ ਪਲਾਸਟਿਕ ਬੈਗਾਂ ਦੀ ਥਾਂ ਦੁਬਾਰਾ ਵਰਤੋਂਯੋਗ ਕੱਪੜੇ ਦੇ ਥੈਲੇ ਤਿਆਰ ਕਰਨ ਅਤੇ ਉਨ੍ਹਾਂ ਨੂੰ ਰਚਨਾਤਮਕ ਢੰਗ ਨਾਲ ਸਜਾਉਣ ਵਿਚ ਭਾਗ ਲਿਆ। ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪ੍ਰਯੋਗਾਤਮਕ ਹੁਨਰ ਸਿਖਾਉਣਾ ਅਤੇ ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕ ਕਰਨਾ ਸੀ। ਵਰਕਸ਼ਾਪ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਥੈਲਿਆਂ ਦੀ ਪ੍ਰਦਰਸ਼ਨੀ ਲਗਾਈ ਗਈ ਅਤੇ ਵਿਸ਼ੇਸ਼ ਮੁਕਾਬਲਾ ਕਰਵਾਇਆ ਗਿਆ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਵਾਈਸ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਵੀ ਨੌਜਵਾਨ ਪੀੜ੍ਹੀ ਦੀ ਸਰਗਰਮ ਭਾਗੀਦਾਰੀ ਨੂੰ ਪ੍ਰੇਰਣਾਦਾਇਕ ਦੱਸਿਆ। ਮੁਕਾਬਲੇ ਦੀ ਜੱਜਮੈਂਟ ਪ੍ਰੋ. ਨਮਿਤਾ ਬੈਰੀ, ਡਾ. ਗੌਰੀ ਹਾਂਡਾ ਅਤੇ ਪ੍ਰੋ. ਮੇਮੁਨਾ ਫਾਰੂਕੀ ਨੇ ਕੀਤੀ। ਬੀਸੀਏ ਭਾਗ-ਤੀਜਾ ਦੀ ਗੁਰਲੀਨ ਕੌਰ ਅਤੇ ਬੀਏ. ਭਾਗ-ਪਹਿਲਾ ਦੀ ਪਵਨੀ ਕੌਸ਼ਲ ਨੇ ਪਹਿਲਾ ਸਥਾਨ, ਐਮਕਾਮ ਭਾਗ-ਪਹਿਲਾ ਦੀ ਤਰਨਜੋਤ ਕੌਰ ਅਤੇ ਬੀਏ ਭਾਗ-ਤੀਸਰਾ ਦੀ ਸੁਮਨ ਨੇ ਦੂਜਾ ਸਥਾਨ ਅਤੇ ਬੀਏਐਫ ਭਾਗ-ਤੀਜਾ ਦੀ ਆਰਤੀ ਤੇ ਬੀਏ ਭਾਗ-ਪਹਿਲਾ ਦੀ ਜਸ਼ਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਫਾਈਨ ਆਰਟਸ ਵਿਭਾਗ ਦੀ ਮੁਖੀ ਡਾ. ਅਵਨੀਤ ਕੌਰ ਅਤੇ ਪ੍ਰੋ. ਬਨਿੰਦਰ ਕੌਰ ਨੇ ਬੇਕਾਰ ਕੱਪੜਿਆਂ, ਸਵੈਟਰਾਂ, ਬੈੱਡਸ਼ੀਟਾਂ ਅਤੇ ਜੀਨਜ਼ ਤੋਂ ਹੈਂਡਬੈਗ ਬਣਾਉਣ ਦੀ ਵਿਧੀ ਦਾ ਪ੍ਰਦਰਸ਼ਨ ਕੀਤਾ। ਸਮਾਗਮ ਦੇ ਅੰਤ ਵਿੱਚ ਫਿਜ਼ਿਕਸ ਵਿਭਾਗ ਦੀ ਡਾ. ਦੀਪਿਕਾ ਜੈਨ ਨੇ ਧੰਨਵਾਦ ਪੇਸ਼ ਕੀਤਾ। ਪਲਾਸਟਿਕ ਬੈਨ ਕਮੇਟੀ ਦੀ ਕਨਵੀਨਰ ਡਾ. ਮੋਨਿਕਾ ਨੇ ਵਿਦਿਆਰਥੀਆਂ ਨੂੰ ਅਜਿਹੇ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।