- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ, ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲੇ ਸਾੜੇ

ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵਿਖੇ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ਼੍ਰੀ ਕ੍ਰਿਸ਼ਨਾ ਮੰਦਿਰ ਪ੍ਰਬੰਧਕ ਸਭਾ ਮੰਡੀ ਗੋਬਿੰਦਗੜ੍ਹ ਵੱਲੋਂ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲਿਆਂ ਦੀ ਪੂਜਾ ਕੀਤੀ ਗਈ। ਸਮਾਗਮ ਵਿੱਚ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਲੋਕਾਂ ਨੂੰ ਦੁਸਹਿਰੇ ਦੇ ਤਿਉਹਾਰ ਦੀਆਂ ਵਧਾਈਆਂ ਦਿੰਦਿਆਂ ਭਗਵਾਨ ਸ਼੍ਰੀ ਰਾਮ ਦੇ ਦਿਖਾਏ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਸ਼੍ਰੀ ਰਾਮ ਕਲਾ ਮੰਚ ਵੱਲੋਂ ਰਾਮਲੀਲਾ ਦੀ ਸਮਾਪਤੀ ਕੀਤੀ ਗਈ, ਜਦਕਿ ਕੌਮਾਂਤਰੀ ਕਲਾਕਾਰ ਮੰਡੇਰ ਬ੍ਰਦਰਜ਼ ਵੱਲੋਂ ਆਪਣੀ ਪੇਸ਼ਕਾਰੀ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ, ਉਦਯੋਗਪਤੀ ਪ੍ਰੇਮ ਚੰਦ ਬਾਂਸਲ, ਵਿਜੈ ਬਾਂਸਲ, ਦਵਿੰਦਰ ਪਰਾਸ਼ਰ, ਓਮ ਰਤਨ ਡਾਟਾ, ਸ਼੍ਰੀ ਰਾਮ ਕਲਾ ਮੰਚ ਦੇ ਸੁਸ਼ੀਲ ਸ਼ਰਮਾ ਪੱਪੀ, ਰਾਜੀਵ ਸ਼ਾਰਦਾ, ਗੁਲਸ਼ਨ ਮਖੀਜਾ, ਆਜ਼ਾਦ ਕੌਸ਼ਲ, ਸ਼ੰਟੀ ਸ਼ਰਮਾ, ਜਿੰਮੀ ਮਲਹੋਤਰਾ, ਵਰੁਣ ਸ਼ਰਮਾ, ਜੋਗਿੰਦਰ ਮੈਣੀ, ਸੰਜੀਵ ਗੁਪਤਾ, ਗੋਲਡੀ ਬੇਦੀ, ਕੰਨੂ ਸ਼ਰਮਾ, ਰਮਨ ਸ਼ਰਮਾ, ਸਟੀਵ ਘਈ, ਅਜੈ ਬਾਂਸਲ, ਸੱਤਿਆਪਾਲ ਲੋਧੀ, ਅਸ਼ੋਕ ਬਾਂਸਲ, ਅਸ਼ੀਸ਼ ਬਾਂਸਲ, ਪਵਨ ਸ਼ਰਮਾ, ਦਲਜੀਤ ਸਿੰਘ ਵਿਰਕ, ਵਿਨੋਦ ਗੋਇਲ, ਰਾਜ ਜਿੰਦਲ, ਕੌਂਸਲਰ ਵਿਨੋਦ ਗੁੱਜਰ, ਵਿਕਾਸ ਘਈ, ਸੁਰਿੰਦਰ ਪਾਲ ਬੌਬੀ ਸੂਬੇਦਾਰ, ਪਵਨ ਜਲੂਰੀਆ, ਅਜੈ ਲਿਬੜਾ, ਦੀਪਕ ਮਲਹੋਤਰਾ, ਨਿਤਿਨ ਸੱਗੜ, ਆਤਮਾ ਰਾਮ ਬੱਸੀ ਅਤੇ ਮੋਹਿਤ ਮਿੱਤਲ ਸਮੇਤ ਵੱਡੀ ਗਿਣਤੀ ’ਚ ਸ਼ਹਿਰ ਵਾਸੀ ਮੌਜੂਦ ਸਨ। ਸਮਾਗਮ ਦੌਰਾਨ ਪੁਲਿਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ।