- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖਮਾਣੋਂ ’ਚ ਧੂਮਧਾਮ ਨਾਲ ਮਨਾਇਆ ਦੁਸਹਿਰਾ, 64 ਯੂਨਿਟ ਖ਼ੂਨਦਾਨ ਕੀਤਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖਮਾਣੋਂ : ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਇੱਥੇ ਬੜੀ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸ਼੍ਰੀ ਸ਼ੰਕਰ ਡਰਾਮਾਟਿਕ ਸਪੋਰਟਸ ਅਤੇ ਵੈੱਲਫੇਅਰ ਕਲੱਬ ਵੱਲੋਂ ਸੋਹਾਣਾ ਹਸਪਤਾਲ ਦੇ ਸਹਿਯੋਗ ਨਾਲ 56ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ’ਚ ਨੌਜਵਾਨਾਂ ਵੱਲੋਂ 64 ਯੂਨਿਟ ਖ਼ੂਨਦਾਨ ਕੀਤਾ ਗਿਆ। ਕੈਂਪ ਦੇ ਮੁੱਖ ਪ੍ਰਬੰਧਕ ਦੀਪਕ ਵਰਮਾ ਨੇ ਨੌਜਵਾਨਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਭਲਾਈ ਕਾਰਜਾਂ ’ਚ ਵੱਧ-ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ। ਲਗਾਤਾਰ 10 ਦਿਨ ਰਾਮਲੀਲਾ ਖੇਡਣ ਉਪਰੰਤ ਸ਼ਾਮ ਵੇਲੇ ਕਲੱਬ ਦੇ ਪ੍ਰਧਾਨ ਰਮੇਸ਼ ਗਾਬਾ, ਸਤਪਾਲ ਕੈਂਥ ਅਤੇ ਪਹਿਲਵਾਨ ਅਵਤਾਰ ਸਿੰਘ ਨੇ ਰਸਮਾਂ ਪੂਰੀਆਂ ਕਰ ਕੇ ਰਾਵਣ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ। ਸਮਾਗਮ ਦੌਰਾਨ ਗਾਇਕ ਰਮਨ ਲਖੇਸਰ ਨੇ ਆਪਣੀ ਗਾਇਕੀ ਨਾਲ ਸਰੋਤਿਆਂ ਨੂੰ ਕੀਲ੍ਹ ਕੇ ਰੱਖਿਆ। ਇਸ ਮੌਕੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ, ਦਰਬਾਰਾ ਸਿੰਘ ਗੁਰੂ, ਡਾ. ਜਗਦੀਪ ਸਿੰਘ ਰਾਣਾ, ਡਾ. ਰਾਮ ਪ੍ਰਤਾਪ, ਕੌਂਸਲਰ ਅੰਮ੍ਰਿਤਪਾਲ ਸਿੰਘ ਖਟੜਾ, ਸਰਪੰਚ ਗੁਰਪ੍ਰੀਤ ਸਿੰਘ ਅਮਰਾਲੀ, ਕੌਂਸਲਰ ਰਮਨ ਕੰਗ, ਰਾਜੀਵ ਅਹੂਜਾ, ਸੰਜੀਵ ਕਾਲੜਾ, ਜਸਪਾਲ ਸਿੰਘ, ਕਲਾਕਾਰ ਜਸਵਿੰਦਰ ਬੁੱਗਾ, ਸੌਰਭ ਗੁਪਤਾ, ਦੀਪੂ, ਰਾਜਾ ਖਮਾਣੋਂ, ਗੁਰਵੀਰ ਸਿੰਘ ਅਤੇ ਪਰਵੀਨ ਕੱਕੜ ਸਮੇਤ ਵੱਡੀ ਗਿਣਤੀ ’ਚ ਪਤਵੰਤੇ ਮੌਜੂਦ ਸਨ।