- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਜਸਵੰਤ ਸਿੰਘ ਨੇ ਬਰਵਾਲੀ ਕਲਾਂ ਮੰਡੀ ਦਾ ਕੀਤਾ ਦੌਰਾ, ਕਿਸਾਨਾਂ ਤੇ ਆੜ੍ਹਤੀਆਂ ਦੀਆਂ ਸੁਣੀਆਂ ਮੁਸ਼ਕਲਾਂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੰਘੋਲ : ਡਾ. ਜਸਵੰਤ ਸਿੰਘ ਐੱਮਐੱਸ, ਐੱਸਐੱਮਓ (ਸੇਵਾਮੁਕਤ) ਨੇ ਆਪਣੀ ਟੀਮ ਸਮੇਤ ਫੋਕਲ ਪੁਆਇੰਟ ਬਰਵਾਲੀ ਕਲਾਂ ਦੀ ਅਨਾਜ ਮੰਡੀ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਆਸ-ਪਾਸ ਦੇ ਪਿੰਡਾਂ ਤੋਂ ਆਏ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਮੁਲਾਕਾਤ ਕਰਕੇ ਮੰਡੀ ਵਿੱਚ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਕਿਸਾਨਾਂ ਨੇ ਮੰਗ ਕੀਤੀ ਕਿ ਫ਼ਸਲ ਰੱਖਣ ਲਈ ਮੰਡੀ ’ਚ ਪੱਕੇ ਕੰਕਰੀਟ ਦੇ ਫ਼ਰਸ਼ ਦਾ ਪ੍ਰਬੰਧ ਕੀਤਾ ਜਾਵੇ ਅਤੇ ਫ਼ਸਲ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਪੱਕਾ ਸ਼ੈੱਡ ਬਣਾਇਆ ਜਾਵੇ। ਡਾ. ਜਸਵੰਤ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਨ ’ਤੇ ਉਨ੍ਹਾਂ ਦੀਆਂ ਇਹ ਸਾਰੀਆਂ ਮੰਗਾਂ ਪਹਿਲ ਦੇ ਆਧਾਰ ’ਤੇ ਪੂਰੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਲੋਕਾਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਨਾਲ ਜੁੜਨ ਅਤੇ ਪਾਰਟੀ ਦਾ ਸਮਰਥਨ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਅਮਨਦੀਪ ਸਿੰਘ ਮਾਵੀ ਬਰਵਾਲੀ ਕਲਾਂ, ਰਾਜਵੀਰ ਸਿੰਘ ਚਾਰੀ, ਹਰਜਿੰਦਰ ਸਿੰਘ ਸਾਬਕਾ ਸਰਪੰਚ ਬਰਵਾਲੀ ਖੁਰਦ, ਪ੍ਰਵੀਨ ਸਿੰਘ ਬਰਵਾਲੀ ਖੁਰਦ, ਗੁਰਪ੍ਰੀਤ ਸਿੰਘ ਚਾਰੀ, ਸੁਖਜੀਤ ਸਿੰਘ ਸੋਨੂੰ ਬਰਵਾਲੀ ਖੁਰਦ, ਸਾਧੂ ਸਿੰਘ ਸੈਦਪੁਰਾ, ਰਛਪਾਲ ਸਿੰਘ ਬਿੱਟੂ ਅਤੇ ਹਰਪ੍ਰੀਤ ਸਿੰਘ ਵੀ ਹਾਜ਼ਰ ਸਨ।