- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਹਿਤੇਂਦਰ ਸੂਰੀ ਅਤੇ ਰਾਣਾ ਹਸਪਤਾਲ ਨੇ ਬਣਾਏ 25 ਰਾਸ਼ਟਰੀ ਤੇ ਅੰਤਰਰਾਸ਼ਟਰੀ ਰਿਕਾਰਡ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਰਾਣਾ ਹਸਪਤਾਲ, ਸਰਹਿੰਦ ਦੇ ਸੰਸਥਾਪਕ ਅਤੇ ਕਨਸਲਟੈਂਟ ਪ੍ਰੋਕਟੋਲੋਜਿਸਟ ਡਾ. ਹਿਤੇਂਦਰ ਸੂਰੀ ਨੇ 25 ਰਾਸ਼ਟਰੀ ਤੇ ਅੰਤਰਰਾਸ਼ਟਰੀ ਰਿਕਾਰਡ ਆਪਣੇ ਨਾਮ ਦਰਜ ਕਰਵਾ ਕੇ ਮੈਡੀਕਲ ਖੇਤਰ ’ਚ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ। ਇਸ ਦੇ ਨਾਲ ਹੀ ਹਸਪਤਾਲ ਨੇ ਮਨੁੱਖਤਾ ਦੀ ਸੇਵਾ ਦੇ 25 ਸਾਲ ਵੀ ਪੂਰੇ ਕਰ ਲਏ ਹਨ। ਡਾ. ਸੂਰੀ ਦੀ ਰਿਕਾਰਡ ਯਾਤਰਾ ਸਾਲ 2013 ’ਚ 8 ਘੰਟੇ 45 ਮਿੰਟਾਂ ’ਚ 391 ਬਵਾਸੀਰ ਦੇ ਆਪ੍ਰੇਸ਼ਨ ਕਰ ਕੇ ਲਿਮਕਾ ਬੁੱਕ ਆਫ਼ ਰਿਕਾਰਡਜ਼ ਨਾਲ ਸ਼ੁਰੂ ਹੋਈ ਸੀ। ਇਸ ਤੋਂ ਬਾਅਦ ਗਿਨੀਜ਼ ਵਰਲਡ ਰਿਕਾਰਡਜ਼, ਇੰਡੀਆ ਬੁੱਕ ਆਫ਼ ਰਿਕਾਰਡਜ਼ ਅਤੇ ਵਰਲਡ ਬੁੱਕ ਆਫ਼ ਰਿਕਾਰਡਜ਼ ਲੰਡਨ ਸਮੇਤ ਕਈ ਸੰਸਥਾਵਾਂ ਨੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦਿੱਤੀ। ਇਨ੍ਹਾਂ ’ਚ 2025 ’ਚ ਆਯੁਰਵੇਦਿਕ ਕਸ਼ਾਰ ਸੂਤਰ ਤਕਨੀਕ ਰਾਹੀਂ 117 ਸੈਂਟੀਮੀਟਰ ਲੰਬੇ ਫਿਸਟੂਲਾ-ਇਨ-ਐਨੋ ਦਾ ਸਫਲ ਇਲਾਜ ਅਤੇ ਜੀਐਮਐਸ ਪਾਇਲਜ਼ ਰਿਲੀਫ ਡਿਵਾਈਸ ਦੀ ਖੋਜ ਸ਼ਾਮਲ ਹੈ। 27 ਨਵੰਬਰ 2026 ਨੂੰ ਵਰਲਡ ਰਿਕਾਰਡਜ਼ ਯੂਨੀਅਨ ਵੱਲੋਂ ਹਸਪਤਾਲ ਦੇ ਗੂਗਲ ਬਿਜ਼ਨਸ ਪ੍ਰੋਫਾਈਲ ’ਤੇ ਲਗਾਤਾਰ 5-ਸਟਾਰ ਰੇਟਿੰਗ ਕਾਇਮ ਰੱਖਣ ਲਈ 25ਵਾਂ ਰਿਕਾਰਡ ਦਿੱਤਾ ਗਿਆ। ਡਾ. ਸੂਰੀ ਨੇ ਇਨ੍ਹਾਂ ਪ੍ਰਾਪਤੀਆਂ ਦਾ ਸਿਹਰਾ ਸਮੁੱਚੀ ਟੀਮ ਦੀ ਮਿਹਨਤ ਅਤੇ ਮਰੀਜ਼ਾਂ ਦੇ ਭਰੋਸੇ ਸਿਰ ਬੰਨ੍ਹਿਆ।